ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/72

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦੁਨੀਆ ਦੇ ਹਾਦਸਿਆਂ ਤੋਂ, ਵਫ਼ਾਦਾਰਾਂ ਤੋਂ, ਅੱਤਿਆਚਾਰਾਂ ਤੋਂ,
ਦਰਦ ਅਤੇ ਦੁੱਖਾਂ ਤੋਂ, ਹਸਪਤਾਲ ਨਾਲ ਭਰੇ ਮਰੀਜਾਂ ਤੋਂ,
ਕਿਸਾਨ-ਮਜ਼ਦੂਰਾਂ ਸੰਘਰਸ਼ ਤੋਂ, ਹੱਕਾਂ ਲਈ ਲੜਾਈਆਂ ਤੋਂ,
ਹੌਂਸਲੇ ਨਾਲ ਮਿਲੀ ਉਹਨਾਂ ਦੁਆਵਾਂ ਤੋਂ,
ਏਕਤਾ ਕਾਰਨ ਮਿਲੀ ਦਿਲਾਸਾ ਤੋਂ,
ਹਾਲੇ ਤੀਕ ਮੈਂ ਤੁਹਾਨੂੰ ਤੁਹਾਡੀ ਦਾਤ ਦੁਆਰਾ ਜਾਣਦਾ ਹਾਂ।

ਵਿਸ਼ਵਾਸ ਤੋਂ, ਪਛਤਾਵੇ ਤੋਂ, ਇਨਸਾਨਾਂ ਦੇ ਗੁਣਾਂ ਤੋਂ,
ਲੋਕਾਂ ਦੀ ਕਠੋਰਤਾ ਅਤੇ ਨਿਮਰਤਾ ਤੋਂ, ਸੱਚ ਅਤੇ ਝੂਠ ਤੋਂ,
ਜ਼ਿੰਦਗੀ ਦੇ ਪਹਿਲੇ ਸਫ਼ਰ ਤੋਂ, ਅੰਤ ਤੀਕ ਦੇ ਸਫ਼ਰ ਤੋਂ,
ਇੱਕ ਚਾਨਣ ਜੋ ਇਸ ਧਰਤ ਦੀ ਮਿੱਟੀ ਤੋਂ ਬਾਹਰ ਆਇਆ,
ਹਾਲੇ ਤੀਕ "ਜੀਤੂ" ਤੁਹਾਡੀ ਦਿੱਤੀ ਬਖਸ਼ੀਸ਼ ਤੋਂ ਜਾਣਦਾ ਹੈ।

ਗੱਲਾਂ ਦਿਲ ਦੀਆਂ/ 72