ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/76

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕਾਲ਼ੇ ਅੱਖਰ

ਮੇਰੇ ਇਹ ਅੱਖਰ ਕਾਲ਼ੇ,
ਜਿਨ੍ਹਾਂ ਨੂੰ ਮੈਂ ਸਵੇਰੇ ਲਿਖਿਆ,
ਦਿਨ ਲੰਘਿਆ ਆਥਣ ਨੂੰ ਲਿਖਿਆ,
ਲਿਖਣ ਲੱਗਿਆ ਰਾਤਾਂ ਨੂੰ ਲਿਖਿਆ,
ਪਰ ਮੈਂ ਕੁਝ ਕਹਿ ਨਹੀਂ ਸਕਿਆ,
ਨਾ ਹੀ ਉਹਨਾਂ ਨੇ ਮੈਨੂੰ ਸਮਝਿਆ,
ਇਸ ਲਈ ਜੋ ਮੈਂ ਹੁਣ ਤੱਕ ਲਿਖਿਆ,
ਉਹ ਸਾਰੇ ਕਾਗਜ਼ ਨਾਲ ਜੁੜ ਗਏ,
ਫੇਰ ਉਹ ਕਾਗਜ਼ ਕਾਲ਼ਾ ਹੋ ਗਿਆ,
ਜਿਸ ਦੀ ਸਿਆਹੀ ਵੀ ਕਾਲ਼ੀ ਹੋ ਗਈ,
ਇਸ ਲਈ ਮੈਂ ਇਹੀ ਕਹਿ ਰਿਹਾ ਹਾਂ,
ਮੇਰੇ ਸੱਜਰੇ ਅੱਖਰ ਸਾਰੇ ਕਾਲ਼ੇ ਨੇ।

ਗੱਲਾਂ ਦਿਲ ਦੀਆਂ/ 76