ਇਹ ਵਰਕਾ ਤਸਦੀਕ ਕੀਤਾ ਗਿਆ ਏ
ਇਕੱਲਾ
ਕੁਝ ਲੋਕ ਮੈਨੂੰ ਘਬਰਾਏ ਲੱਗਦੇ ਨੇ,
ਇਕੱਲੇ ਹੋਣ ਦਾ, ਇਕੱਲੇ ਰਹਿਣ ਦਾ,
ਇੰਝ ਮਹਿਸੂਸ ਕਰਦੇ ਰਹਿੰਦੇ ਨੇ,
ਮੈਂ ਇਕੱਲਾ ਰਹਿ ਕੇ ਵੀ ਖੁਸ਼ੀ ਮਨਾਉਂਦਾ ਹਾਂ,
ਮੇਰੀ ਉਦਾਸੀ ਵਜੋਂ ਕਦੇ ਕਦੇ ਮੈਂ ਇਕੱਲਾ ਵੀ ਰੋਂਦਾ ਹਾਂ,
ਮੈਨੂੰ ਲੱਗਦਾ ਏ ਸ਼ਾਇਦ ਇਕੱਲਾ ਹੋਣਾ ਮੇਰੀ ਤਾਕਤ ਹੈ,
ਕਦੇ-ਕਦੇ ਸੋਚਦਾ ਹਾਂ...
ਸੂਰਜ ਵੀ ਇਕੱਲਾ ਹੁੰਦਾ ਏ,
ਜਿਹੜਾ ਹਰ ਵਕ਼ਤ ਚਮਕਦਾਰ ਹੀ ਰਹਿੰਦਾ ਏ,
ਰੁੱਖ ਵੀ ਹਮੇਸ਼ਾ ਇਕੱਲਾ ਰਹਿੰਦਾ ਏ,
ਜਿਹੜਾ ਆਪਣੇ ਵਿੱਚ ਸਦਾ ਮਸਤ ਰਹਿੰਦਾ ਏ,
ਹਰ ਥਾਂ ਇਕੱਲੀ ਹੈ,
ਧਰਤੀ ਵੀ ਲੁਕੀ ਹੋਈ ਹੈ,
ਤਾਰੇ ਅੰਬਰਾਂ ਤੇ ਲੁਕੇ ਹੋਏ ਨੇ,
ਸਵਰਗ ਵੀ ਲੁਕਿਆ ਹੋਇਆ ਹੈ,
ਕੀ ਮੈਂ ਇਕੱਲਾ ਰਹਿਣਾ ਪਸੰਦ ਕਰਦਾ ਹਾਂ?
ਇਕੱਲਾ ਹੋਣਾ ਦਾ ਮਤਲਬ ਇਹ ਨਹੀਂ,
ਕਿ ਮੈਂ ਨਿਰਦੋਸ਼ ਹਾਂ, ਘੱਟ ਮਹਿਸੂਸ ਕਰਦਾ ਹਾਂ,
ਨਹੀਂ,
ਸ਼ਾਇਦ ਅੱਜ ਦੇ ਸਮੇਂ ਮੁਤਾਬਿਕ,
ਇਕੱਲਾ ਹੋਣਾ, ਇਕੱਲਾ ਰਹਿਣਾ,
ਆਦਤ ਜੀ ਸਭ ਦੀ ਬਣ ਗਈ ਹੈ।
ਗੱਲਾਂ ਦਿਲ ਦੀਆਂ/ 79