ਰਾਹ ਹੀ ਅਸਲ ਆਜ਼ਾਦੀ ਹੈ।
ਇਸ ਕਿਤਾਬ ਦੇ ਪੰਨਿਆਂ ਅੰਦਰ ਮੁਹੱਬਤ ਦੀ ਉਹ ਤਾਕਤ ਦਰਸਾਈ ਗਈ ਹੈ ਜੋ ਸਿਰਫ਼ ਦੁਨਿਆਵੀ ਇਸ਼ਕ ਤੱਕ ਸੀਮਿਤ ਨਹੀਂ, ਸਗੋਂ ਇਕ ਰੂਹਾਨੀ ਪਹਿਲੂ ਤੱਕ ਪਹੁੰਚਦੀ ਹੈ। ਇਸ਼ਕ ਜੋ ਪਰਮਾਤਮਾ ਤੋਂ ਹੁੰਦਾ ਹੋਇਆ, ਰੂਹਾਂ ਨੂੰ ਸਾਫ਼ ਕਰਦਾ ਹੋਇਆ ਹੀ ਸੱਚਾ ਇਸ਼ਕ ਅਖਵਾਉਂਦਾ ਹੈ। ਇਹ ਸਾਡੇ ਮਨ ਅਤੇ ਦਿਲ ਦੇ ਕਾਲੇ ਪਾਪਾਂ ਨੂੰ ਦੂਰ ਕਰਦਾ ਹੋਇਆ, ਉੱਚਾਈਆਂ ਵੱਲ ਲੈ ਜਾਂਦਾ ਹੈ। ਜਦੋਂ ਦਿਲ ਵਿੱਚ ਖੁਦ ਦੀ ਖੋਜ ਹੋਵੇ, ਤਾਂ ਸੱਚਾ ਇਸ਼ਕ ਆਪਣੇ ਰੂਹਾਨੀ ਪੱਖ ਨੂੰ ਖੋਲ੍ਹਦਾ ਹੈ। ਸੱਚੇ ਇਸ਼ਕ ਵਿੱਚ ਕੋਈ ਹੱਦ ਨਹੀਂ, ਕੋਈ ਸੀਮਾ ਨਹੀਂ, ਸਿਰਫ਼ ਉਹ ਅਨੰਤਤਾ ਹੈ ਜੋ ਸਾਡੇ ਮਨ ਨੂੰ ਖੋਲ੍ਹਦੀ ਹੈ।
ਮੇਰੀ ਗੁਜਾਰਸ਼ ਹੈ ਕਿ ਤੁਸੀਂ ਇਸ ਕਿਤਾਬ ਨੂੰ ਕੇਵਲ ਅੱਖਾਂ ਨਾਲ ਨਹੀਂ, ਦਿਲ ਨਾਲ ਪੜ੍ਹੋ। ਇੱਥੇ ਮੈਂ ਆਪਣੇ ਜਜ਼ਬਾਤਾਂ ਨੂੰ ਕਲਮ ਦੀ ਰਾਹੀਂ ਵਰਤਿਆ ਹੈ, ਪਰ ਇਹ ਕਹਾਣੀ ਸਿਰਫ਼ ਮੇਰੀ ਨਹੀਂ, ਸਾਡੇ ਹਰ ਰੂਹ ਦੇ ਅੰਦਰ ਬੋਲਦੀ ਸੱਚਾਈ ਹੈ। ਇਸ ਨੂੰ ਪੜ੍ਹਦੇ ਸਮੇਂ, ਆਪਣੇ ਆਪ ਨੂੰ ਹਰ ਸ਼ਬਦ ਦੇ ਸਾਥੀ ਵਜੋਂ ਮਹਿਸੂਸ ਕਰੋ, ਕਿਉਂਕਿ ਇਹ ਸਫ਼ਰ ਸਿਰਫ਼ ਮੇਰਾ ਨਹੀਂ, ਸਾਡੇ ਸਭ ਦਾ ਹੈ।
"ਮੈਨੂੰ ਯਕੀਨ ਹੈ ਕਿ ਕੱਲ ਦੇ ਸੂਰਜਾਂ ਦੀ ਮੁਸਕੁਰਾਹਟ,
ਅੱਜ ਦੇ ਹਨੇਰੇ ਨੂੰ ਚੀਰ ਕੇ ਨਵਾਂ ਸਵੇਰਾ ਲਿਆਵੇਗੀ,
ਜਿਹੜੇ ਦਿਲ ਦੇ ਹਾਲਾਤ ਨੇ ਸਾਡੀ ਉਮੀਦਾਂ ਨੂੰ ਝੁਕਾਇਆ,
ਉਹਨਾਂ ਨੂੰ ਇੱਕ ਨਵੀਂ ਰਾਹਤ ਦਾ ਅਹਿਸਾਸ ਕਰਾਵੇਗੀ"
ਮੇਰੀਆਂ ਇਹ ਲਿਖਤਾਂ ਸਿਰਫ਼ ਮੇਰੀ ਆਵਾਜ਼ ਨਹੀਂ, ਬਲਕਿ ਉਹਨਾਂ ਲਈ ਹਰ ਪੰਨੇ ਦਾ ਸਾਥ ਹੈ, ਜੋ ਆਪਣੇ ਆਪ ਨੂੰ ਸਮਝਣਾ ਚਾਹੁੰਦੇ ਹਨ ਅਤੇ ਜੀਵਨ ਦੀ ਅਸਲੀਅਤ ਨੂੰ ਵੇਖਣਾ ਚਾਹੁੰਦੇ ਹਨ।
ਜੀਤੇਸ਼ ਤਾਂਗੜੀ
ਗੱਲਾਂ ਦਿਲ ਦੀਆਂ / 8