ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/80

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅੱਖਰ

ਕਈ ਅੱਖਰਾਂ ਤੋਂ ਸੁਪਨੇ ਚੋਰੀ ਕਰਨਾ ਕੁਝ ਵੀ ਨਹੀਂ,
ਬਿਨ ਪੜ੍ਹੇ ਕਿਤਾਬੀ ਗਿਆਨ ਵੀ ਕੁਝ ਨਹੀਂ ਮਿਲਦਾ,
ਇੰਨ੍ਹਾਂ ਕਿਤਾਬਾਂ ਨੂੰ ਵੇਖ ਕੇ ਚੰਗਾ ਮਹਿਸੂਸ ਜ਼ਰੂਰ ਹੁੰਦਾ ਹੈ,
ਅੱਖਰਾਂ ਦੇ ਹਜ਼ਾਰਾਂ ਸੁਪਨੇ ਲਏ ਬਿਨ੍ਹਾਂ ਵੀ ਕੁਝ ਨਹੀਂ ਮਿਲਦਾ,
ਇਹ ਇੱਕ ਚੰਗੀ ਗੱਲ ਹੈ ਕਿਤਾਬ ਪੜ੍ਹਨੇ ਦਾ ਮੰਨ ਵੱਧ ਰਿਹਾ,
ਪਰ ਕੋਸ਼ਿਸ਼ ਕੀਤੇ ਬਿਨਾਂ ਵੀ ਕੁਝ ਨਹੀਂ ਮਿਲਦਾ,
ਮੈਨੂੰ ਨਹੀਂ ਪਤਾ ਕਿ ਮੈਂ ਕਿਸ ਭਾਵਨਾ ਨਾਲ ਸੰਤੁਸ਼ਟ ਹਾਂ,
ਕੋਈ ਗਿਆਨ ਹਾਸਿਲ ਕਰੇ ਬਿਨਾਂ ਵੀ ਕੁਝ ਨਹੀਂ ਮਿਲਦਾ,
ਮੈਂ ਕਿਤਾਬਾਂ ਨੂੰ ਪਿਆਰ ਕਰਦਾ ਹਾਂ ਏਸੇ ਲਈ ਸ਼ਾਂਤੀ ਮਿਲਦੀ ਹੈ,
ਪਰ ਇਹ ਕਹਿੰਦੀਆਂ ਨੇ ਸਾਨੂੰ ਨਾ ਪੜ੍ਹਨੇ ਮਗਰੋਂ ਵੀ ਕੁਝ ਨਹੀਂ ਮਿਲਦਾ,
ਇਹ ਉਹ ਅੱਖਰ ਜਾਂ ਲਫ਼ਜ਼ ਨੇ, ਜਿਨ੍ਹਾਂ ਨੂੰ ਮੈਂ ਅਕਸਰ ਸੁਣਦਾ-ਬੋਲਦਾ ਹਾਂ,
ਵਰਨਣ ਕੀਤਿਆਂ ਬਗੈਰ ਗੱਲਾਂ ਦੇ ਰੂਪ ਦਾ ਵੀ ਕੁਝ ਨਹੀਂ ਮਿਲਦਾ,
ਇਹ ਉਹ ਅੱਖਰ ਨੇ ਜੋ ਕਿਸੇ ਦੋਸ਼ੀ ਨੂੰ ਆਪ ਹੀ ਲਹੂ ਲੁਹਾਣਗੀਆਂ,
ਇਨ੍ਹਾਂ ਨੂੰ ਲਿਖੇ ਬਗੈਰ ਵੈਰੀਆਂ ਨੂੰ ਵੀ ਕੁਝ ਨਹੀਂ ਮਿਲਦਾ,
ਇਹ ਅੱਖਰ ਮੇਰੇ ਨਾਲ ਆਪਣੀ ਗੱਲਾਂ ਭੇਦ ਭਰੀਆਂ ਕਰਦੇ ਨੇ,
ਇੰਨ੍ਹਾਂ ਕਹਾਣੀਆਂ ਨੂੰ ਪੜ੍ਹੇ ਬਗੈਰ "ਜੀਤੂ" ਤੈਨੂੰ ਵੀ ਕੁਝ ਨਹੀਂ ਮਿਲਦਾ।

ਗੱਲਾਂ ਦਿਲ ਦੀਆਂ/ 80