ਇਹ ਵਰਕਾ ਤਸਦੀਕ ਕੀਤਾ ਗਿਆ ਏ
ਜੀਵਨ
ਜੀਵਨ ਸ਼ਬਦ ਹੈ,
ਮੌਤ ਵੀ ਸ਼ਬਦ ਹੈ,
ਜੀਵਨ ਦੀ ਉੱਕਰੀ ਹੋਈ,
ਪਹਿਲੀ ਧੁਨੀ ਤੋਂ ਮੌਤ ਦੀ ਸੀਮਾਂ ਤੱਕ,
ਸ਼ਬਦ ਹੀ ਸ਼ਬਦ ਹੈ,
ਸਾਹ ਵੀ ਇੱਕ ਸ਼ਬਦ ਹੈ,
ਹਰ ਸਾਹ ਲੈਣ ਲਈ ਵੀ ਸ਼ਬਦਾਂ ਦੀ ਲੋੜ ਹੁੰਦੀ ਹੈ,
ਹਰ ਵਾਕ ਲਿਖਣ ਲਈ ਸ਼ਬਦਾਂ ਦੀ ਲੋੜ ਹੁੰਦੀ ਹੈ,
ਅੱਗ, ਪਾਣੀ, ਹਵਾ, ਧੂੜ ਸ਼ਬਦ ਨੇ,
ਸੂਰਤ, ਅੱਖਾਂ, ਹੱਥ, ਬੁੱਲ੍ਹ ਸ਼ਬਦ ਨੇ,
ਸਵੇਰ-ਸ਼ਾਮ ਅਤੇ ਦਿਨ-ਰਾਤ ਲਈ ਵੀ ਸ਼ਬਦ ਨੇ,
ਸਮਾਂ ਵੀ ਇੱਕ ਸ਼ਬਦ ਹੈ,
ਸਮੇਂ ਦੀ ਬਣਤਰ ਵੀ,
ਰੰਗ ਅਤੇ ਪੱਥਰ,
ਸ਼ਬਦ ਹੀ ਸ਼ਬਦ ਨੇ,
ਫੁੱਲ ਵੀ ਇੱਕ ਸ਼ਬਦ ਹੈ,
ਧੂੜ ਵੀ ਇੱਕ ਸ਼ਬਦ ਹੈ,
ਪ੍ਰਾਰਥਨਾ ਕਰਨ ਲਈ ਵੀ ਸ਼ਬਦ ਹੈ,
ਇਹ ਰੁੱਤਾਂ ਵੀ ਇੱਕ ਸ਼ਬਦ ਹੈ,
ਮੈਂ ਵੀ ਇੱਕ ਸ਼ਬਦ ਹਾਂ,
ਇਸ ਲਈ ਸ਼ਬਦਾਂ ਦੀ ਮਹਿਫ਼ਿਲ ਵਿੱਚ ਰਹਿ ਕੇ,
ਕੋਈ ਨਵਾਂ ਸ਼ਬਦ ਬਣਾਵਾਂ।
ਗੱਲਾਂ ਦਿਲ ਦੀਆਂ/ 84