ਇਹ ਵਰਕਾ ਤਸਦੀਕ ਕੀਤਾ ਗਿਆ ਏ
ਕਲਮ ਦਾ ਭੇਤ
ਮੈਂ ਕਈ ਵਾਰ ਇਰਾਦਾ ਕੀਤਾ,
ਕਿ ਕੁਝ ਕਹਿਣ ਨੂੰ ਨਹੀਂ ਹੈ,
ਮਗਰ ਲਿਖਣ ਲਈ ਬਹੁਤ ਕੁਝ ਹੈ,
ਮਹਿਸੂਸ ਹੋ ਰਿਹਾ ਹੈ ਕਿ ਅਸੀਂ,
ਭਾਵਨਾਤਮਕ ਤੌਰ ਤੇ ਖਤਮ ਹੋ ਗਏ ਹਾਂ,
ਪਰ ਮੈਂ ਹਰ ਵਾਰ ਕੋਸ਼ਿਸ਼ ਕਰਦਾ ਰਹਿੰਦਾ ਹਾਂ,
ਹਰ ਵਾਰ ਪਹਿਲਾਂ ਨਾਲੋਂ ਵਧੇਰੇ ਸੰਵੇਦਨਸ਼ੀਲਤਾ ਹੁੰਦੀ ਹੈ,
ਹਰ ਵਾਰ ਮੇਰੀ ਕਲਮ ਮੇਰੇ ਨਾਲ-ਨਾਲ ਚੱਲਦੀ ਹੈ,
ਕਲਮ ਦਾ ਭੇਤ ਉਹ ਹੈ,
ਜਿੰਨਾ ਹੋ ਸਕੇ ਲਿਖੋ,
ਆਪਣੇ ਸਾਰੇ ਬੋਝ ਕਾਗਜਾਂ 'ਤੇ ਪਾਓ,
ਆਪਣੀਆਂ ਭਾਵਨਾਵਾਂ ਨੂੰ ਲਿਖੋ,
ਓ ਯਾਦਾਂ ਜਿਹੜੀਆਂ ਕਿਸਮਤ ਨੇ ਸਾੜ ਦਿੱਤੀਆਂ,
ਉਹਨਾਂ ਯਾਦਾਂ ਦੀ ਪੰਡ ਨੂੰ ਖੋਲੋ ਅਤੇ ਲਿਖੋ,
ਉਹਨਾਂ ਜਜ਼ਬਾਤਾਂ ਬਾਰੇ ਲਿਖੋ,
ਜੋ ਕਿੰਨੇ ਹੀ ਚਿਰ ਦੇ ਕੈਦ ਪਏ ਨੇ,
ਉਨ੍ਹਾਂ ਸੁਪਨਿਆਂ ਨੂੰ ਵੀ ਲਿਖੋ,
ਜਿਹੜੇ ਕਦੇ ਟੁਕੜੇ ਹੋ ਗਏ ਨੇ,
ਟੁੱਟ ਚੁੱਕੇ ਸੁਪਨਿਆਂ ਦੇ ਦਰਦਾਂ ਨੂੰ ਲਿਖੋ,
ਹੰਝੂਆਂ ਦੇ ਦਰਦਾਂ ਨੂੰ ਲਿਖੋ,
ਗੱਲਾਂ ਦਿਲ ਦੀਆਂ/ 92