ਇਹ ਵਰਕਾ ਤਸਦੀਕ ਕੀਤਾ ਗਿਆ ਏ
ਮੈਂ ਜਾਣਦਾ ਹਾਂ ਇਹ ਦੁਨੀਆ ਖਰਾਬ ਹੈ,
ਇੱਥੇ ਕਈ ਮਨੁੱਖਾਂ ਦਾ ਜਨਮ,
ਇਸ ਨੂੰ ਠੀਕ ਕਰਨ ਲਈ,
ਨਹੀਂ ਬਣਾਇਆ ਗਿਆ ਹੈ,
ਮੈਂ ਜਾਣਦਾ ਹਾਂ ਕਿ ਰਾਜਨੀਤੀ ਗੁੰਡਾਗਰਦੀ ਦੀ ਖੇਡ ਹੈ,
ਜਿਸ ਵਿੱਚ ਮੁਸਕੁਰਾਹਟ ਜਾਨਲੇਵਾ ਹੱਥਿਆਰ ਹੈ,
ਮੈਂ ਜਾਣਦਾ ਹਾਂ ਕਿ ਲੋਕਤੰਤਰ ਇੰਨ੍ਹਾਂ ਦੀ ਮੰਗ ਹੈ,
ਅਤੇ ਜੋ ਉਹ ਪ੍ਰਸਿੱਧ ਕਰਦੇ, ਕਦੀ ਸਹੀ ਨਹੀਂ ਹੋ ਸਕਦੇ,
ਮੈਂ ਜਾਣਦਾ ਹਾਂ ਕਿ ਮੌਤ ਹੀ ਆਖਿਰੀ ਤਜਰਬਾ ਹੈ,
ਜਿਸ ਬਾਰੇ ਕੋਈ ਮਨੁੱਖ ਝੂਠ ਨਹੀਂ ਬੋਲ ਸਕਦਾ,
ਮੈਂ ਸ਼ਾਇਦ ਥੋੜਾ ਜਾਣਦਾ ਹਾਂ।
ਪਰ ਮੈਂ ਜਾਣਦਾ ਹਾਂ ਕਿ ਪਾਪ ਦਾ ਘੜਾ ਟੁੱਟ ਜਾਵੇਗਾ,
ਮੈਂ ਬਹਾਦਰ ਆਤਮ ਹੱਤਿਆ ਕਰਨ ਵਾਲੇ ਰਾਜਿਆਂ,
ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ,
ਮੈਂ ਹਾਕਮਾਂ ਨੂੰ ਜਾਣਦਾ ਹਾਂ ਜਿੰਨ੍ਹਾਂ ਨੇ ਮਨਘੜਤ,
ਸਕੀਮਾਂ ਬਣਾਉਣ ਬਾਅਦ ਲੋਕਾਂ ਨੂੰ ਮਾਰਿਆ,
ਮੈਂ ਉਹਨਾਂ ਲੋਕਾਂ ਨੂੰ ਜਾਣਦਾ ਹਾਂ,
ਜਿੰਨ੍ਹਾਂ ਦੀ ਜਮੀਰਾਂ ਜਾਗ ਗਈਆਂ ਨੇ,
ਮੈਨੂੰ ਮੇਰਾ ਇਤਿਹਾਸ ਪਤਾ ਹੈ,
ਇਨਸਾਨੀਅਤ ਬਾਰੇ ਪਤਾ ਹੈ,
ਮੈਂ ਬਸ ਲੋਕਾਂ ਨੂੰ ਜਾਣਦਾ ਹਾਂ।
ਗੱਲਾਂ ਦਿਲ ਦੀਆਂ/ 99