ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੌਕ ਹੀ ਨਹੀਂ ਰਹਿੰਦਾ। ਉਹ ਅਚਰਜ ਹੋ ਹੋ ਕੇ ਪਿਆ ‘ਰੱਬ ਦੇ ਰੰਗ’ ਵੇਖਦਾ ਤੇ ਵਾਹ ਵਾਹ ਕਰਦਾ ਹੈ, ਪਰ ਆਪ ਕੁਝ ਕਰਨ ਦੀ ਹਿੰਮਤ ਉਸ ਨੂੰ ਨਹੀਂ ਪੈਂਦੀ।

ਭਾਈ ਮੋਹਨ ਸਿੰਘ ਜੀ ਵੈਦ ਨੇ ਇਹ ਪੁਸਤਕ ਪੰਜਾਬੀ ਮਾਪਿਆਂ ਦੇ ਇਸ ਰੁੱਖੇ ਵਤੀਰੇ ਦੇ ਸੁਧਾਰ ਲਈ ਲਿਖੀ ਹੈ। ਇਹ ਇੱਕ ਸੁਚੱਜੇ ਪਿਤਾ ਭਾਈ ਗਿਆਨ ਸਿੰਘ ਦੀ ਕਹਾਣੀ ਹੈ, ਜੋ ਖੇਡ ਖੇਡ ਵਿਚ ਹੀ ਆਪਣੇ ਹੋਣਹਾਰ ਪੁੱਤਰ ਚਤਰ ਸਿੰਘ ਨੂੰ ਕਈਆਂ ਵਸਤਾਂ ਦਾ ਗਿਆਨ ਦੇਂਦਾ ਹੈ। ਭਾਈ ਗਿਆਨ ਸਿੰਘ ਨੇ ਆਪਣੇ ਪੁੱਤਰ ਨੂੰ ਸੁਸਿਖਯਤ ਕਰਨ ਵਾਸਤੇ ਜੋ ਤਰੀਕਾ ਅਖ਼ਤਿਆਰ ਕੀਤਾ, ਉਹ ਮੈਂ ਕਰਤਾ ਜੀ ਦੇ ਆਪਣੇ ਸ਼ਬਦਾਂ ਵਿਚ ਹੀ ਦਸਦਾ ਹਾਂ। ਉਹ ਲਿਖਦੇ ਹਨ:-

ਭਾਈ ਗਿਆਨ ਸਿੰਘ ਨੇ ਅਪਣੇ ਪੁੱਤਰ ਦੀ ਉਮਰ ਦੇ ਪਹਿਲਿਆਂ ਚਵੀਆਂ ਵਰਿਆਂ ਦੇ ਤਿੰਨ ਹਿੱਸੇ ਕਰ ਦਿੱਤੇ। ਪਹਿਲਿਆਂ ਅੱਠਾਂ ਵਰਿਆਂ ਵਿੱਚ ਉਸ ਨੇ ਪੱਤਰ ਨੂੰ ਬਾਕਾਇਦਾ ਕੋਈ ਸਿੱਖਿਆ ਨਹੀਂ ਦਿੱਤੀ। ਇਸ ਉਮਰ ਵਿੱਚ ਉਹ ਖੁਲ੍ਹਾ ਖੇਡਦਾ ਮੱਲਦਾ ਰਿਹਾ