ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਉਸ ਨੇ ਅਜਿਹੇ ਹੱਥ ਪੈਰ ਕੱਢ ਕਿ ਲੋਕ ਵੇਖ ਵੇਖ ਕੇ ਹਰਾਨ ਹੁੰਦੇ ਸਨ। ਇਸ ਅਵਸਥਾ ਵਿੱਚ ਹੀ ਦੌੜਨਾ, ਭਾਰ ਚੁੱਕ ਲੈਣਾ, ਬ੍ਰਿਛਾਂ ਉੱਤੇ ਚੜ੍ਹ ਜਾਣਾ ਤੇ ਹਨੇਰੇ ਸਵੇਰੇ ਘਰੋਂ ਨਿਕਲ ਤੁਰਨਾ ਉਸ ਦੇ ਅੱਗੇ ਕੁਝ ਗੱਲ ਹੀ ਨਹੀਂ ਸੀ। ਆਲਸ ਦਾ ਉਹ ਨਾਮ ਹੀ ਨਹੀਂ ਸੀ ਜਾਣਦਾ ਤੇ ਦੂਜੇ ਪਾਸੋਂ ਮੱਦਦ ਲੈਣੀ ਉਸ ਲਈ ਬੜੀ ਸ਼ਰਮ ਦੀ ਗੱਲ ਸੀ। ਮੁਕਦੀ ਗੱਲ ਇਹ ਕਿ ਉਸ ਦਾ ਸਰੀਰ ਚੰਚਲ ਤੇ ਰਿਸ਼ਟ ਪਸ਼ਟ ਹੋ ਗਿਆ ਤੇ ਉਸ ਦੀ ਬੁੱਧੀ ਸਿੱਖਿਆ ਗ੍ਰਹਿਣ ਕਰਨ ਦੇ ਜੋਗ ਹੋ ਗਈ ਇਸ ਤੋਂ ਅਗਲੇ ਛੇ ਵਰੇ ਘਰ ਵਿੱਚ ਆਮ ਪਦਾਰਥਾਂ ਦਾ ਗਿਆਨ ਕਰਾਇਆ ਤੇ ਅੰਤਲੇ ਦੱਸ ਵਰ੍ਹੇ ਸਕੂਲ ਦੀ ਪੜ੍ਹਾਈ ਲਈ ਛੱਡ ਦਿੱਤੇ।

ਮਾਪਿਆਂ ਦੀਆਂ ਦੋ ਤਿੰਨ ਗ਼ਲਤੀਆਂ ਵੱਲ ਭਾਈ ਸਾਹਿਬ ਨੇ ਖ਼ਾਸ ਧਿਆਨ ਦਿਵਾਇਆ ਹੈ। ਉਹ ਲਿਖਦੇ ਹਨ:-

ਅਨਪੜ ਮਾਪਿਆਂ ਵਿੱਚ ਆਪਣੀ ਸੰਤਾਨ ਨੂੰ ‘ਹਊਆ ਆਇਆ’ ਆਦਿ ਆਖ ਕੇ ਡਰਾਣ ਦੀ ਜੋ ਚਾਲ ਹੈ, ਉਸ ਨੂੰ ਭਾਈ ਗਿਆਨ ਸਿੰਘ ਹੋਰੀਂ ਬਹੁਤ ਬੁਰਾ ਸਮਝਦੇ ਸਨ। ਉਨ੍ਹਾਂ ਨੇ ਚਤਰ ਸਿੰਘ ਨੂੰ ਅਜਿਹੀਆਂ ਝੂਠੀਆਂ ਗੱਲਾਂ ਨਾਲ ਕਦੇ ਡਰਾਇਆ ਧਮਕਾਇਆ ਨਹੀਂ ਸੀ। ਉਨ੍ਹਾਂ ਨੇ ਉਸ ਦੇ ਸਾਮ੍ਹਣੇ

੧੦