ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੱਚੀ ਗੱਲ ਨੂੰ ਸੱਚੀ ਅਤੇ ਝੂਠੀ ਨੂੰ ਝੂਠੀ ਹੀ ਕਿਹਾ। ਉਸ ਦੇ ਸਾਮ੍ਹਣੇ ਹਾਸੇ ਵਿੱਚ ਭੀ ਕਦੇ ਕੋਈ ਬੁਰੀ ਗੱਲ ਨਾ ਆਖੀ, ਨਾ ਸੁਣੀ ਤੇ ਨਾ ਹੀ ਕੀਤੀ। ਕਈਆਂ ਮਾਪਿਆਂ ਦੀ ਇਹ ਭੈੜੀ ਆਦਤ ਹੁੰਦੀ ਹੈ ਕਿ ਜੇਕਰ ਕੋਈ ਬਾਹਰੋਂ ਅਵਾਜ਼ ਮਾਰੇ ਤਾਂ ਆਪਣੇ ਪੁੱਤਰ ਜਾਂ ਧੀ ਨੂੰ ਸਿਖਾਲ ਦੇਣਾ ਕਿ ਆਖ ਦੇ, ‘ਅੰਦਰ ਕੋਈ ਨਹੀਂ!’ ਇਸ ਤਰਾਂ ਬਾਲਕਾਂ ਨੂੰ ਛੋਟੇ ਹੁੰਦਿਆਂ ਤੋਂ ਮਾਪੇ ਹੀ ਝੂਠ ਬੋਲਣ ਦੀ ਵਾਦੀ ਪਾ ਦੇਂਦੇ ਹਨ।

ਇਸ ਕਿਤਾਬ ਵਿੱਚੋਂ ਜਿੱਥੇ ਬੱਚਿਆਂ ਨੂੰ ਉਨ੍ਹਾਂ ਦੇ ਕਈਆਂ ਪ੍ਰਸ਼ਨਾਂ ਦੇ ਉੱਤਰ ਮਿਲਣਗੇ, ਉੱਥੇ ਮਾਪਿਆਂ ਨੂੰ ਇਹ ਪਤਾ ਲਗੇਗਾ ਕਿ ਬੱਚੇ ਕਿਹੋ ਜਹੇ ਸਵਾਲ ਕਰਦੇ ਹਨ ਤੇ ਉਨ੍ਹਾਂ ਦੇ ਜਵਾਬ ਕਿਸ ਤਰ੍ਹਾਂ ਦੇਣੇ ਚਾਹੀਦੇ ਹਨ। ਨਿਰਸੰਦੇਹ ਇਹ ਪੁਸਤਕ ਅਜੇ ਬੜੀ ਅਧੂਰੀ ਹੈ; ਪਰ ਇਸ ਤੋਂ ਵੱਡੀਆਂ ਤੇ ਮੁਕੰਮਲ ਕਿਤਾਬਾਂ ਦਾ ਛਪਣਾ ਪੰਜਾਬੀ ਪੜ੍ਹਿਆਂ ਲਿਖਿਆਂ ਦੇ ਉਸ ਵਤੀਰੇ ਤੇ ਨਿਰਭਰ ਹੈ, ਜੋ ਉਹ ਇਸ ਪੁਸਤਕ ਦੇ ਛਪਣ ਤੇ ਅਖਤਿਆਰ ਕਰਨਗੇ।

ਬੱਚਿਆਂ ਦੀ ਸਿੱਖਿਆ ਸੰਬੰਧੀ ਮੇਰੇ ਆਪਣੇ

૧૧