ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਸਿੰਘ-ਤਦੇ ਹੀ ਇਹ ਰੋੜਾ ਮੈਲਾ ਹੈ। ਕਲ੍ਹ ਫੇਰ ਤੂੰ ਇਨ੍ਹਾਂ ਨਾਲ ਖੇਡੀ, ਮੈਂ ਤੈਨੂੰ ਇੱਕ ਨਵੀਂ ਗੱਲ ਦੱਸਾਂਗਾ।

ਚਤਰ ਸਿੰਘ-ਹੱਛਾ ਜੀ!

ਇੰਨੀ ਦੇਖ ਭਾਲ ਅਤੇ ਗੱਲ ਬਾਤ ਨਾਲ ਚਤਰ ਸਿੰਘ ਨੂੰ ਕਈ ਨਵੀਆਂ ਗੱਲਾਂ ਮਲੂਮ ਹੋ ਗਈਆਂ। ਇੱਕ ਤਾਂ ਇਹ ਕਿ ਇੱਟ ਦੇ ਟੋਟੇ ਨੂੰ ਰੋੜਾ ਭੀ ਆਖਦੇ ਹਨ। ਦੂਜੀ ਇਹ ਕਿ ਟੁੱਟਣ ਨਾਲ ਚੀਜ਼ ਛੋਟੀ ਹੋ ਜਾਂਦੀ ਹੈ। ਤੀਜੀ ਇਹ ਕਿ ਬਹੁਤ ਦਿਨਾਂ ਦੀ ਟੁੱਟੀ ਹੋਈ ਚੀਜ਼ ਮੈਲੀ ਹੋ ਜਾਂਦੀ ਹੈ।

ਦੂਜਾ ਦਿਨ ਹੋਇਆ ਤਾਂ ਕਾਕੇ ਨੇ ਆਖਣਾ ਸ਼ੁਰੂ ਕੀਤਾ, ‘ਕਿਉਂ ਭਾਈਆ ਜੀ! ਹੁਣ ਖੇਡਾਂ? ਕਿਉਂ ਭਾਈਆ ਜੀ! ਹੁਣ ਖੇਡਾਂ?’ ਹਾਲਾਂਕਿ ਅੱਜੇ ਖੇਡਣ ਦਾ ਵੇਲਾ ਭੀ ਨਹੀਂ ਸੀ ਹੋਇਆ। ਪਰ ਕਲ੍ਹ ਉਸ ਨੂੰ ਭਾਈਏ ਹੁਰਾਂ ਇਹ ਜੋ ਆਖਿਆ ਸੀ ਕਿ ਭਲਕੇ ਜਦ ਤੂੰ ਇਨ੍ਹਾਂ ਇੱਟਾਂ ਨਾਲ ਖੇਡੇਗਾ ਤਾਂ ਮੈਂ ਤੈਨੂੰ

੧੪