ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਗੱਲ ਦੱਸਾਂਗਾ। ਬਸ ਓਸ ਗੱਲ ਨੂੰ ਯਾਦ ਰੱਖ ਕੇ ਕਾਕੇ ਹੁਰੀਂ ਸਵੇਰ ਸਾਰ ਹੀ ਆਖਣ ਲਗ ਪਏ, ‘ਕਿਉਂ ਭਾਈਆ ਜੀ! ਹੁਣ ਖੇਡਾਂ?’

ਪਿਤਾ-ਹੁਣੇ ਹੀ! ਖੇਡਣ ਦਾ ਵੇਲਾ ਤਾਂ ਹੋਣ ਦੇਹ।

ਚਤਰ ਸਿੰਘ-(ਥੋੜੀ ਦੇਰ ਠਹਿਰ ਕੇ) ਭਾਈਆ ਜੀ! ਹੁਣ ਤਾਂ ਵੇਲਾ ਹੋ ਗਿਆ ਹੈ। ਭਾਈਏ ਹੁਰਾਂ ਫੇਰ ਭੀ ਆਖਿਆ, ‘ਅਜੇ ਠਹਿਰ?’ ਛੇਕੜ ਜਦ ਖੇਡਣ ਦਾ ਵੇਲਾ ਹੋ ਗਿਆ ਤਾਂ ਕਾਕੇ ਨੇ ਫੇਰ ਆਖਿਆ, ‘ਭਾਈਆ ਜੀ! ਖੇਡਾਂ?’ ਭਾਈਏ ਹੁਰਾਂ ਭੀ ਉਸ ਦਾ ਉਤਸ਼ਾਹ ਵੇਖ ਕੇ ਆਗਿਆ ਦੇ ਦਿੱਤੀ। ਚਤਰ ਸਿੰਘ ਨੇ ਚੁਣ ਚੁਣ ਕੇ ਬਹੁਤ ਸਾਰੇ ਇੱਟਾਂ, ਰੋੜੇ ਅਤੇ ਪੱਥਰ ਕੱਠੇ ਕਰ ਲਏ। ਫੇਰ ਤੋੜ ਤੋੜ ਕੇ ਸੁਰਖ਼ੀ ਪੀਹਣ ਲੱਗਾ। ਏਨੇ ਚਿਰ ਨੂੰ ਭਾਈ ਗਿਆਨ ਸਿੰਘ ਹੁਰੀਂ ਭੀ ਟਹਿਲਦੇ ਟਹਿਲਦੇ ਓਥੇ ਆਣ ਖੜੇ ਹੋਏ ਅਤੇ ਪੁੱਛਣ ਲਗੇ:-

੧੫