ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁੱਤ! ਕਲ੍ਹ ਤੂੰ ਕਿਹਾ ਸੀ ਕਿ ਇਹ ਇੱਟਾਂ ਦੇ ਟੋਟੇ ਹਨ। ਮੈਨੂੰ ਵਿਖਾ ਤਾਂ ਸਹੀ, ਇੱਟਾਂ ਕਿਹੋ ਜਿਹੀਆਂ ਹੁੰਦੀਆਂ ਹਨ?

ਕਾਕਾ ਚਤਰ ਸਿੰਘ ਇਹ ਗੱਲ ਸੁਣ ਕੇ ਦੱਸਿਆ ਕਿ ਭਾਈਏ ਹੁਰੀਂ ਏਨੀ ਗੱਲ ਵੀ ਨਹੀਂ ਜਾਣਦੇ ਅਤੇ ਉੱਠ ਕੇ ਇਕ ਪੱਧਰੀ ਇੱਟ ਚੁਕ ਲਿਆਇਆ।

ਕਾਕਾ-ਵੇਖੋ ਅਜਿਹੀ ਹੁੰਦੀ ਹੈ!

ਪਿਤਾ-ਕਿੱਥੋਂ ਲਿਆਇਆ ਹੈਂ?

ਕਾਕਾ-ਘੜਿਆਂ ਪਾਸੋਂ।

ਪਿਤਾ-ਕੀ ਹੋਰ ਕਿਧਰੇ ਨਹੀਂ ਸੀ?

ਕਾਕਾ-ਹੋਰ ਕੰਧਾਂ ਵਿੱਚ ਸਨ। ਕੀ ਉੱਥੋਂ ਪੁੱਟ ਲਿਆਵਾਂ?

ਪਿਤਾ-ਨਹੀਂ, ਤੂੰ ਇੱਥੋਂ ਹੀ ਦੱਸ ਦੇਂਦਾ ਕਿ ਅਹੁ ਇੱਟਾਂ ਹਨ।

ਕਾਕਾ-ਹੱਛਾ ਹੁਣ ਸਹੀ।

ਪਿਤਾ-ਕਿਉਂ ਕਾਕਾ! ਇਨ੍ਹਾਂ ਇੱਟਾਂ ਨੂੰ ਪੀਹ ਕੇ ਸੁਰਖੀ ਹੀ ਬਣਾਉਂਦੇ ਹਨ ਕਿ ਹੋਰ</poem>

੧੬