ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਰ ਬਾਰ ਚੁੱਕਣ ਧਰਨ ਕਰ ਕੇ ਇੱਟ ਕੁਝ ਵਿੰਗੀ ਭੀ ਹੋ ਗਈ। ਛੇਕੜ ਤੀਜੇ ਦਿਨ ਸੁੱਕ ਗਈ।

ਕਾਕਾ-ਲਉ ਭਾਈਆ ਜੀ! ਹੁਣ ਤਾਂ ਇੱਟ ਸੁੱਕ ਗਈ ਹੈ। ਤੁਸੀਂ ਆਖਦੇ ਸਾਓ, ਸੁੱਕ ਕੇ ਇਹ ਇੱਟ ਬਣ ਜਾਵੇਗੀ। ਇਹ ਤਾਂ ਓਵੇਂ ਦੀ ਓਵੇਂ ਹੈ, ਲਾਲ ਤਾਂ ਹੋਈ ਨਹੀਂ।

ਪਿਤਾ-ਵੇਖ! ਹੁਣੇ ਲਾਲ ਭੀ ਹੋ ਜਾਂਦੀ ਹੈ। ਜਦ ਰੋਟੀ ਪੱਕ ਚੁੱਕੇ ਤਾਂ ਮੈਨੂੰ ਆ ਕੇ ਦੱਸੀਂ। ਫੇਰ ਮੈਂ ਤੈਨੂੰ ਚੁੱਲ੍ਹੇ ਦੀ ਅੱਗ ਨਾਲ ਇੱਟ ਲਾਲ ਕਰ ਦਿਆਂਗਾ।

ਕਾਕੇ ਹੁਰੀਂ ਹੁਣ ਚੁੱਲ੍ਹੇ ਸਿਰ੍ਹਾਂਦੀ ਬੈਠ ਗਏ ਅਤੇ ਮਾਂ ਨੂੰ ਆਖਣ ਲਗੇ, ‘ਛੇਤੀ ਛੇਤੀ ਰੋਟੀ ਪਕਾ; ਭਾਈਏ ਹੁਰਾਂ ਮੈਨੂੰ ਚੁੱਲ੍ਹੇ ਦੀ ਅੱਗ ਨਾਲ ਇੱਟ ਲਾਲ ਕਰ ਕੇ ਵਿਖਾਲਣੀ ਹੈ।’ ਮਾਂ ਨੇ ਵੀ ਬੱਚੇ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਛੇਤੀ ਛੇਤੀ ਰੋਟੀ ਪਕਾ ਲਈ ਅਤੇ ਕਾਕੇ ਨੇ ਭਾਈਆ ਜੀ ਨੂੰ ਜਾ ਖੁਸ਼ਖਬਰੀ ਸੁਣਾਈ:-

੨੨