ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈਆ ਜੀ! ਰੋਟੀ ਪਕ ਗਈ। ਹੁਣ ਚੁਲ੍ਹ ਵਿਹਲੀ ਪਈ ਹੈ।

ਪਿਤ-ਹਛਾ! ਉਹ ਕੱਚੀ ਇੱਟ ਚੁਕ ਲਿਆ।

ਕਾਕੇ ਨੇ ਇੱਟ ਪਹਿਲਾਂ ਤੋਂ ਹੀ ਪਿੱਠ ਪਿੱਛੇ ਹੱਥਾਂ ਨਾਲ ਲੁਕਾਈ ਹੋਈ ਸੀ। ਭਾਈਏ ਹੁਰਾਂ ਦਾ ਹੁਕਮ ਸੁਣਦਿਆਂ ਹੀ ਉਸ ਨੇ ਉਹ ਇੱਟ ਅੱਗੇ ਧਰ ਦਿਤੀ। ਭਾਈ ਗਿਆਨ ਸਿੰਘ ਨੇ ਉਸ ਨੂੰ ਚੁਲ੍ਹੇ ਦੇ ਮਘਦੇ ਮਘਦੇ ਅੰਗਾਰਿਆਂ ਵਿਚ ਪੂਰ ਕੇ ਉਪਰੋਂ ਸੁਆਹ ਪਾ ਦਿਤੀ।

ਕਾਕਾ-ਹੁਣ ਤਾਂ ਇੱਟ ਦਿਸਦੀ ਵੀ ਨਹੀਂ। ਕੀ ਇਹ ਸਚ ਮੁਚ ਦੀ ਇੱਟ ਬਣ ਜਾਵੇਗੀ?

ਗਿਆਨ ਸਿੰਘ-ਆਹੋ।

ਕਾਕਾ-ਤੇ ਇਸ ਨੂੰ ਰੰਗੇਗਾ ਕੌਣ?

ਗਿਆਨ ਸਿੰਘ-ਅੱਗ ਇੱਟ ਨੂੰ ਪਕਾ ਕੇ ਲਾਲ ਕਰ ਦੇਵੇਗੀ। ਪਰ ਸੰਧਿਆ ਤਕ ਤੇ ਇਸ ਨੂੰ ਛੇੜੀ ਨਾ; ਨਹੀਂ ਤਾਂ ਕੱਚੀ ਰਹਿ ਜਾਉਗੀ।

ਭਾਈ ਗਿਆਨ ਸਿੰਘ ਹੁਰੀਂ ਏਨਾਂ ਕੁਝ ਆਖ ਕੇ ਅਤੇ ਕਾਕੇ ਨੂੰ ਖ਼ਬਰਦਾਰ ਕਰ ਕੇ

੨੩