ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਹਰ ਚਲੇ ਗਏ। ਕਾਕੇ ਹੁਰੀਂ ਘਰ ਵਿਚ ਖੇਡਦੇ ਰਹੇ। ਸਾਰਾ ਦਿਨ ਖੇਡਦੇ ਨੂੰ ਸੰਧਿਆ ਪੈ ਗਈ। ਭਾਈ ਗਿਆਨ ਸਿੰਘ ਹੁਰੀਂ ਭੀ ਬਾਹਰੋਂ ਆ ਗਏ। ਉਨ੍ਹਾਂ ਨੂੰ ਆਇਆ ਵੇਖ ਕੇ ਚਤਰ ਸਿੰਘ ਭੀ ਪਾਸ ਆ ਖੜਾ ਹੋਇਆ ਅਤੇ ਫੇਰ ਇੱਟ ਦੀ ਕਹਾਣੀ ਸ਼ੁਰੂ ਕਰ ਦਿੱਤੀ। ਓਧਰ ਇੱਟ ਭੀ ਪੱਕ ਕੇ ਲਾਲ ਹੋ ਚੁਕੀ ਸੀ।

ਕਾਕਾ-ਭਾਈਆ ਜੀ! ਹੁਣ ਤਾਂ ਅੱਗ ਬੁਝ ਗਈ ਹੈ। ਇੱਟ ਨੂੰ ਬਾਹਰ ਕੱਢ ਕੇ ਵੇਖੋ ਲਾਲ ਹੋਈ ਹੈ ਕਿ ਨਹੀਂ।

ਭਾਈਆ-ਬਹੁਤ ਅੱਛਾ ਜੀ! ਲਉ ਕੱਢਦੇ ਹਾਂ। ਲਾਲ ਹੋ ਗਈ ਹੋਵੇਗੀ।

ਇਹ ਆਖ ਕੇ ਭਾਈ ਗਿਆਨ ਸਿੰਘ ਜੀ ਨੇ ਚਿਮਟਾ ਹੱਥ ਵਿੱਚ ਲੈ ਕੇ ਪਹਿਲੋਂ ਇੱਟ ਉੱਪਰ ਦੀ ਸੁਆਹ ਹਟਾਈ ਅਤੇ ਫੇਰ ਚਿਮਟੇ ਨਾਲ ਫੜ ਕੇ ਇੱਟ ਬਾਹਰ ਕੱਢੀ। ਕਾਕਾ ਲਾਲ ਲਾਲ ਇੱਟ ਵੇਖ ਕੇ ਬੜਾ ਖੁਸ਼ ਹੋਇਆ ਤੇ ਨੱਚਣ ਟੱਪਣ ਲੱਗ ਪਿਆ। ਉਹ ਇੱਟ ਨੂੰ

੨੪