ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਡੋਬ ਦੇਈਏ ਤਾਂ ਉਸੇ ਵੇਲੇ ਅੱਗ ਬੁਝ ਜਾਏ।

ਕਾਕਾ-ਹੱਛਾ ਭਾਈਆ ਜੀ! ਇਹ ਧੂਆਂ ਕਿੱਥੋਂ ਆਉਂਦਾ ਹੈ?

ਗਿਆਨ ਸਿੰਘ-ਕਾਕਾ! ਇਹ ਧੁਆਂ ਨਹੀਂ, ਇਹ ਭਾਫ਼ ਹੈ। ਧੁਆਂ ਲਕੜੀ ਅਤੇ ਕੋਲਿਆਂ ਵਿੱਚੋਂ ਨਿਕਲਦਾ ਹੈ। ਭਾਫ਼ ਪਾਣੀ ਵਿੱਚੋਂ ਉਠਦੀ ਹੈ।

ਏਨੇ ਚਿਰ ਵਿੱਚ ਇੱਟ ਚੰਗੀ ਤਰ੍ਹਾਂ ਠੰਢੀ ਹੋ ਗਈ। ਚਤਰ ਸਿੰਘ ਨੂੰ ਚੰਗੀ ਤਰ੍ਹਾਂ ਇਹ ਮਲੂਮ ਹੋ ਗਿਆ ਕਿ ਇੱਟ ਮਿੱਟੀ ਦੀ ਹੀ ਬਣਦੀ ਹੈ।

ਇੱਟ ਦੇ ਇਸ ਕੰਮ ਨੇ ਉਸ ਨੂੰ ਇਕ ਚੰਗੇ ਆਹਰੇ ਲਾ ਦਿੱਤਾ। ਉਹ ਰੋਜ਼ ਮਿੱਟੀ ਦੇ ਕਈ ਪਰਕਾਰ ਦੇ ਖਿਡੌਣੇ ਬਣਾ ਕੇ ਅੱਗ ਵਿੱਚ ਦੱਬਣ ਲਗ ਪਿਆ। ਜਦ ਉਹ ਠੀਕ ਪੱਕ ਜਾਂਦੇ ਤਾਂ ਉਨ੍ਹਾਂ ਨੂੰ ਸੰਭਾਲ ਕੇ ਕੱਢ ਲੈਂਦਾ ਅਤੇ ਭਾਈਏ ਹੁਰਾਂ ਨੂੰ ਜਾ ਵਿਖਾਲਦਾ। ਭਾਈਏ ਹੁਰੀਂ ਭੀ ਉਸ ਦੇ ਇਸ ਕੰਮ ਤੋਂ ਬਹੁਤ ਖੁਸ਼ ਹੁੰਦੇ ਅਤੇ ਉਸ ਨੂੰ ਸ਼ਾਬਾਸ਼ ਦੇਂਦੇ। ਇਸ ਤਰ੍ਹਾਂ ਉਸ ਨੇ ਕਈ ਪਰਕਾਰ ਦੇ ਖਿਡੌਣੇ ਬਣਾ ਕੱਢੇ।

੨੬