ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਸੋਈ ਘਰ ਵਿੱਚ

ਇਕ ਦਿਨ ਦੀ ਗੱਲ ਹੈ, ਰੋਟੀ ਖਾਣ ਪਿੱਛੋਂ ਕਾਕੇ ਚਤਰ ਸਿੰਘ ਨੇ ਰੋਟੀ ਦੀਆਂ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਦਿਨ ਪਰਸ਼ਾਦਾ ਖ਼ਾਸ ਤੌਰ ਤੇ ਸ੍ਵਾਦੀ ਪੱਕਾ ਸੀ ਤੇ ਕਾਕਾ ਚਤਰ ਸਿੰਘ ਰੋਟੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੀ ਜਾਂਦਾ ਸੀ। ਭਾਈ ਗਿਆਨ ਸਿੰਘ ਨੇ ਮੌਕਾ ਤਾੜ ਕੇ ਪੁਛਿਆ:-

ਸ੍ਵਾਕਾਕਾ! ਤੂੰ ਜਾਣਦਾ ਹੈਂ ਤੇਰੀ ਰੋਟੀ ਕਿਸ ਚੀਜ਼ ਦੀ ਪਕਦੀ ਹੈ?

ਕਾਕਾ-ਆਹੋ। ਕਣਕ ਦੀ!

ਗਿਆਨ ਸਿੰਘ-ਕਣਕ ਕਿੱਡੀ ਵੱਡੀ ਹੁੰਦੀ ਹੈ?

ਕਾਕਾ-ਜੋਂ ਜਿੰਨੀ।

ਗਿਆਨ ਸਿੰਘ-ਇੰਨੀ ਛੋਟੀ ਚੀਜ਼ ਦੀ ਇੱਡੀ ਵੱਡੀ ਰੋਟੀ ਕਿਵੇਂ ਬਣ ਗਈ?

ਕਾਕਾ-ਚੱਕੀ ਨਾਲ ਪੀਹ ਕੇ ਆਟਾ ਬਣਾਇਆ ਤੇ ਫਿਰ ਮਾਂ ਜੀ ਨੇ ਉਸ ਆਟੇ ਨੂੰ ਗੁੰਨ ਕੇ ਰੋਟੀ ਬਣਾ ਲਈ

੨੭