ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਸਿੰਘ-ਹੱਛਾ! ਆਪਣੇ ਘਰ ਦੀਆਂ ਕਿਆਰੀਆਂ ਤਾਂ ਜਾਣਦਾ ਹੈ ਕਿ ਨਹੀਂ?

ਕਾਕਾ-ਆਹੋ, ਜਾਣਦਾ ਹਾਂ। ਉਨ੍ਹਾਂ ਵਿੱਚੋਂ ਤਾਂ ਰੋਜ ਪੂਦਨਾ, ਸਾਗ ਅਤੇ ਫੁਲ ਤੋੜ ਕੇ ਲਿਆਉਂਦਾ ਹੁੰਦਾ ਹਾਂ।

ਗਿਆਨ ਸਿੰਘ-ਬਸ ਇਹੋ ਜਿਹੀਆਂ ਵੱਡੀਆਂ ਵੱਡੀਆਂ ਕਿਆਰੀਆਂ ਦਾ ਨਾਉਂ ਖੇਤ ਹੈ।

ਕਾਕਾ-ਤਾਂ ਉਥੇ ਕਣਕ ਕਿਵੇਂ ਪੈਦਾ ਹੁੰਦੀ ਹੈ?

ਗਿਆਨ ਸਿੰਘ-ਜਿਸ ਤਰ੍ਹਾਂ ਅਸੀਂ ਧਨੀਆਂ, ਸਰ੍ਹੋਂ, ਮੂਲੀਆਂ ਅਤੇ ਫੁਲ ਬੀਜਦੇ ਹਾਂ, ਇਸੇ ਤਰ੍ਹਾਂ ਕਣਕ ਭੀ ਬੀਜੀ ਜਾਂਦੀ ਹੈ।

ਕਾਕਾ-ਹੱਛਾ ਬੀਜਣ ਨਾਲ ਕੀ ਹੁੰਦਾ ਹੈ?

ਗਿਆਨ ਸਿੰਘ-ਇਕ ਦਾਣੇ ਦੇ ਅਨੇਕ ਦਾਣੇ ਹੋ ਜਾਂਦੇ ਹਨ।

ਕਾਕਾ-ਧਨੀਆਂ ਤੇ ਸਾਗ ਤਾਂ ਹਰੇ ਹਰੇ ਹੁੰਦੇ ਹਨ; ਕਣਕ ਤੇ ਹਰੀ ਨਹੀਂ ਹੁੰਦੀ।

ਗਿਆਨ ਸਿੰਘ-ਜਦ ਕਣਕ ਨਵੀਂ ਨਵੀਂ ਉਗਦੀ ਹੈ ਤਾਂ ਉਹ ਭੀ ਹਰੀ ਹਰੀ ਹੁੰਦੀ ਹੈ।

੨੯