ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਿੰਦੀ ਦੀ ਕਹਾਣੀ

ਗਰਮੀਆਂ ਦੇ ਦਿਨ ਹਨ। ਸਾਰਾ ਸੰਸਾਰ ਭਠ ਵਾਙ ਤਪ ਰਿਹਾ ਹੈ। ਪੌਣ ਵੀ ਗਰਮ ਅਤੇ ਪਾਣੀ ਭੀ ਗਰਮ। ਜਿਧਰ ਦੇਖੋ ਗਰਮੀ ਦਾ ਹੀ ਬਜ਼ਾਰ ਗਰਮ ਹੈ। ਹਰ ਕੋਈ ਇਹੋ ਆਖਦਾ ਹੈ, ‘ਅੱਜ ਡਾਢੀ ਗਰਮੀ ਹੈ! ਅੱਜ ਤਾਂ ਹੱਦ ਲੱਥੀ ਹੋਈ ਹੈ! ਗਰਮੀ ਹੈ ਕਿ ਕਹਿਰ ਵਰਤ ਰਿਹਾ ਹੈ! ਵੇਖੋ ਤਾਂ ਚਿੱੜੀਆਂ ਕਿਸ ਤਰ੍ਹਾਂ ਮੁੰਹ ਪਾੜ ਕੇ ਬੈਠੀਆਂ ਹੋਈਆਂ ਹਨ! ਵੇਖੋ ਤਾਂ ਕੁੱਤੇ ਕਿਸ ਤਰ੍ਹਾਂ ਹੱਫ ਹੱਫ ਕਰ ਰਹੇ ਹਨ!’ ਗਰਮੀ ਨੇ ਸਭ ਲੋਕਾਂ ਨੂੰ ਘਬਰਾ ਦਿੱਤਾ ਹੈ। ਕੋਈ ਠੰਢਾਈ ਪੀ ਰਿਹਾ ਹੈ। ਕੋਈ ਕੱਚੇ ਦੁੱਧ ਦੀਆਂ ਲੱਸੀਆਂ ਬਣਾ ਬਣਾ ਕੇ ਪੀ ਰਿਹਾ ਹੈ। ਕੋਈ ਹੋਰ ਕੁਛ ਨਹੀਂ ਤਾਂ ਪੇੜੇ ਹੀ ਘੋਲ ਕੇ ਉਨ੍ਹਾਂ ਦੀ ਲੱਸੀ ਬਣਾ ਰਿਹਾ ਹੈ। ਇਸ ਤਰ੍ਹਾਂ ਹਰ ਇਕ ਆਦਮੀ ਗਰਮੀ ਦੀ ਨਵਿਰਤੀ ਲਈ ਕੁਝ ਨਾ ਕੁਝ ਕਰ ਰਿਹਾ ਹੈ।

੩੨