ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਿਹੀ ਤਪਸ਼ ਵੇਖ ਕੇ ਇਕ ਦਿਨ ਕਾਕੇ ਚਤਰ ਸਿੰਘ ਦੀ ਮਾਂ ਨੇ ਪੈਰਾਂ ਦੀਆਂ ਤਲੀਆਂ ਨੂੰ ਲਾਉਣ ਲਈ ਮਹਿੰਦੀ ਘੋਲੀ। ਮਾਂ ਨੂੰ ਮਹਿੰਦੀ ਘੋਲਦਿਆਂ ਵੇਖ ਕੇ ਕਾਕੇ ਹੁਰੀਂ ਭੀ ਪਾਸ ਆ ਡਟੇ। ਮਾਂ ਦੀ ਅੱਖ ਬਚਾ ਕੇ ਰੁਗ ਭਰ ਲਿਆ ਅਤੇ ਦੋਹਾਂ ਹੱਥਾਂ ਨੂੰ ਮਲ ਲਈ। ਬਸ ਥੋੜੀ ਦੇਰ ਦੇ ਬਾਦ ਦੋਵੇਂ ਹੱਥ ਲਾਲ ਹੋ ਗਏ। ਧੋ ਧਾ ਕੇ ਮਾਂ ਦੇ ਸਾਮ੍ਹਣੇ ਜਾ ਖੜਾ ਹੋਇਆ ਅਤੇ ਮਸਕਰਾਉਣ ਲਗਾ। ਮਾਂ ਨੇ ਇਹ ਵੇਖ ਕੇ ਹੱਸ ਕੇ ਕਿਹਾ, ‘ਹਤ ਤੇਰੀ ਤੂੰ ਮੇਰੀ ਅੱਖ ਬਚਾ ਕੇ ਤੂੰ ਹੱਥ ਰੰਗ ਹੀ ਲਏ!’

ਕਾਕਾ-ਮਾਂ ਜੀ! ਮਹਿੰਦੀ ਤਾਂ ਹਰੀ ਹਰੀ ਹੁੰਦੀ ਹੈ, ਫੇਰ ਘੋਲ ਕੇ ਲਾਉਣ ਨਾਲ ਲਾਲ ਰੰਗ ਕਿਉਂ ਕਰ ਦੇਂਦੀ ਹੈ?

ਮਾਂ--ਪੁੱਤ! ਇਸ ਦਾ ਅਸਲੀ ਰੰਗ ਲਾਲ ਹੈ। ਦੇਖਣ ਨੂੰ ਉਹ ਉਪਰੋਂ ਭਾਵੇਂ ਹਰੀ ਹੀ ਲਗਦੀ ਹੈ ਪਰ ਘੋਲ ਕੇ ਲਾਈਏ ਤਾਂ ਲਾਲ ਰੰਗ ਕਢਦੀ ਹੈ।

੩੩