ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਕਾ ਚਤਰ ਸਿੰਘ ਜੋ ਆਪਣੀ ਇਸ ਕਰਤੂਤ ਤੋਂ ਡਰਦਾ ਮਾਰਿਆ ਦੂਰ ਜਾ ਖਲੋਤਾ ਸੀ, ਮਾਂ ਦੀ ਇਹ ਗੱਲ ਸੁਣ ਕੇ ਦੌੜਿਆ ਆਇਆ ਅਤੇ ਪੁੱਛਣ ਲੱਗਾ, ‘ਮਾਂ ਜੀ! ਕੀ ਹੋਇਆ ਹੈ?’

ਮਾਂ-ਪੁਤ! ਚਿੱੜੀਆਂ ਨੇ ਸਾਰੀ ਹਲਦੀ ਖ਼ਰਾਬ ਕਰ ਦਿੱਤੀ ਹੈ। ਮੈਂ ਹੁਣ ਇਨ੍ਹਾਂ ਦਾ ਆਲ੍ਹਣਾ ਹੀ ਕੱਢ ਸੁਟਾਂਗੀ। ਵੇਖ ਖਾਂ ਮੇਰੀ ਸਾਰੀ ਹਲਦੀ ਹਰੀ ਹਰੀ ਹੋ ਗਈ ਹੈ।

ਕਾਕਾ-ਮਾਂ! ਮੈਂ ਇਨ੍ਹਾਂ ਦਾ ਆਲ੍ਹਣਾ ਕੱਢ ਕੇ ਸੂਟ ਪਾਵਾਂਗਾ,,ਪਰ ਤੂੰ ਦੋ ਚਾਰ ਫੇਰੇ ਹੋਰ ਦੇਹ; ਸ਼ਾਇਦ ਕਿਧਰੇ ਚੰਗੀ ਹੋ ਜਾਵੇ।

ਮਾਂ ਵਿਚਾਰੀ ਭੋਲੀ, ਉਹ ਲਾਲਚ ਕਰ ਕੇ ਫੇਰ ਪੀਹਣ ਲਗ ਪਈ। ਕਾਕੇ ਹੁਰੀਂ ਦੌੜੇ ਗਏ; ਅੰਦਰੋਂ ਚੁਨੇ ਦੀ ਚੁਟਕੀ ਲਿਆਏ ਅਤੇ ਮਾਂ ਦੀ ਅੱਖ ਬਚਾ ਕੇ ਵਿੱਚ ਪਾ ਦਿੱਤੀ।

ਮਾਂ-ਕਾਕਾ! ਤੂੰ ਸੱਚ ਆਖਦਾ ਮੈਂ। ਹਲਦੀ ਹੁਣ ਲਾਲ ਤਾਂ ਹੋ ਆਈ ਹੈ, ਪਤਾ ਨਹੀਂ ਫੇਰ ਪੀਲੀ ਭੀ ਹੋ ਜਾਵੇ।

੩੭