ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਖ ਬੰਦ

ਮਨੁੱਖ ਵਿੱਚ ਜਾਣਨ ਦੀ ਇੱਛਾ ਸਭ ਖ਼ਾਹਿਸ਼ਾਂ ਤੋਂ ਪ੍ਰਬਲ ਹੈ। ਚੀਜ਼ਾਂ ਦੀ ਖੋਜ ਪੜਤਾਲ ਦਾ ਮਾਦਾ ਇਨਸਾਨ ਦੇ ਸੁਭਾ ਵਿੱਚ ਅਜਿਹਾ ਰਚ ਮਿਚ ਗਿਆ ਹੈ ਕਿ ਉਹ ਜੰਮਣ ਤੋਂ ਲੈ ਕੇ ਮਰਨ ਤੱਕ ਨਵੀਂ ਤੋਂ ਨਵੀਂ ਵਾਕਫ਼ੀ ਪ੍ਰਾਪਤ ਕਰਨ ਦੇ ਜਤਨ ਵਿੱਚ ਰਹਿੰਦਾ ਹੈ। ਐਉਂ ਮਲੂਮ ਹੁੰਦਾ ਹੈ ਕਿ ਢਿੱਡ ਦਾ ਸਵਾਲ ਹੱਲ ਕਰਨ ਤੋਂ ਪਿੱਛੋਂ ਮਨੁੱਖ ਦਾ ਜੀਵਨ ਸਿਰਫ਼ ਕੀ ਤੇ ਕਿਉਂ ਦੇ ਸਵਾਲ ਕੱਢਣ ਵਾਸਤੇ ਹੀ ਰਹਿ ਗਿਆ ਹੈ। ਇਹੀ ਕਾਰਨ ਹੈ ਕਿ ਪਿਛਲੇ ਜ਼ਮਾਨੇ ਵਿੱਚ ਜਦੋਂ ਵਿੱਦਵਾਨ ਲੋਕ ਇਸ ਸੰਸਾਰ ਦੀਆਂ ਚੀਜ਼ਾਂ ਦੀ ਖੋਜ ਖ਼ਤਮ ਕਰ ਚੁਕੇ ਤਾਂ ਉਨ੍ਹਾਂ ਇਸ ਦਿਸਦੇ ਸੰਸਾਰ ਤੋਂ ਬਾਹਰ ਦੀਆਂ ਚੀਜ਼ਾਂ ਦੇ ਭੇਤ ਲੱਭਣੇ ਸ਼ੁਰੂ ਕਰ ਦਿੱਤੇ ਤੇ ਇਸ ਤਰ੍ਹਾਂ 'ਮੌਤ ਪਿੱਛੋਂ ਕੀ ਹੁੰਦਾ ਹੈ?' 'ਆਤਮਾ ਪਰਮਾਤਮਾ ਦਾ ਭੇਤ' ਤੇ ਹੋਰ ਇਹੋ