ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਹੋ ਗਈ ਹੈ, ਸ਼ਾਇਦ ਪੀਲੀ ਭੀ ਹੋ ਜਾਵੇਗੀ।

ਗਿਆਨ ਸਿੰਘ-ਕਿਧਰੇ ਪਾਗਲ ਤਾਂ ਨਹੀਂ ਹੋ ਗਈ?

ਕਾਕੇ ਦੀ ਮਾਂ-ਕਿਉਂ?

ਗਿਆਨ ਸਿੰਘ-ਭਲਾ ਮੰਨ ਲਿਆ ਕਿ ਚਿੜੀਆਂ ਦੀ ਵਿੱਠ ਪੈਣ ਨਾਲ ਹਲਦੀ ਦੀ ਰੰਗਤ ਬਦਲ ਗਈ ਅਤੇ ਮੰਨ ਲੈ ਕਿ ਫਿਰ ਪੀਲੀ ਭੀ ਹੋ ਜਾਵੇ ਤਾਂ ਫੇਰ ਉਹੋ ਵਿੱਠਾਂ ਵਾਲੀ ਹਲਦੀ ਸਣਿਆਂ ਵਿੱਚ ਪਾਵੇਂਗੀ?

ਕਾਕੇ ਦੀ ਮਾਂ-ਨਹੀਂ, ਮੈਂ ਤਾਂ ਕਾਕੇ ਨੂੰ ਖੁਸ਼ ਕਰਨ ਵਾਸਤੇ ਅਜਿਹਾ ਪਈ ਕਰਦੀ ਹਾਂ।

ਗਿਆਨ ਸਿੰਘ-ਕਾਕੇ ਹੀ ਤਾਂ ਤੈਨੂੰ ਪਾਗਲ ਬਣਾ ਦਿੱਤਾ ਹੈ। ਇਹ ਸਾਰੀ ਇਸੇ ਦੀ ਹੀ ਕਾਰਿਸਤਾਨੀ ਹੈ। ਜੇਕਰ ਤੂੰ ਕਾਕੇ ਨੂੰ ਹੀ ਖੁਸ਼ ਕਰਨਾ ਹੈ ਤਾਂ ਫੇਰ ਚੰਗੀ ਤਰ੍ਹਾਂ ਖੁਸ਼ ਕਰ ਸੂ। ਇਕ ਦਮੜੀ ਦੀ ਸੱਜੀ ਮੰਗਵਾ ਕੇ ਇਸ ਹਲਦੀ ਵਿੱਚ ਪਾ ਦੇਹ ਅਤੇ ਇਸ ਨੂੰ ਤਮਾਸ਼ਾ ਵਿਖਾ ਦੇਹ।

੩੯