ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੰਗਾਂ ਦੀ ਕਥਾ

ਦਿਨ ਚੜਿਆ। ਭਾਈ ਗਿਆਨ ਸਿੰਘ ਨੇ ਆਪਣੇ ਕਾਕੇ ਨੂੰ ਰੰਗਾਂ ਦੇ ਮਿਲਾਪ ਦੀ ਸਿੱਖਿਆ ਦੇਣ ਤੋਂ ਪਹਿਲੇ ਇੰਨੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ:=

ਲਾਲ, ਪੀਲੇ ਅਤੇ ਨੀਲੇ ਕੱਚ ਦੇ ਟੁਕੜੇ, ਬਿਲੌਰ ਦੀ ਇਕ ਕੋਣ ਕਲਮ, ਹਲਦੀ ਦੀ ਗੰਢੀ, ਕੋਲਾ, ਗੇਰੂ, ਖੜੀਆ ਮਿੱਟੀ, ਸਿਲ ਵੱਟਾ ਅਤੇ ਇਕ ਚਰਖਾ। ਜਦ ਇਹ ਭਾਨ ਮਤੀ ਦੀ ਪਿਟਾਰੀ ਪੂਰੀ ਹੋ ਚੁਕੀ ਤਾਂ ਕਾਕੇ ਨੂੰ ਸੱਦਿਆ ਗਿਆ। ਉਸ ਦੇ ਸਿਵਾ ਆਂਢ ਗੁਆਂਢ ਦੇ ਬਾਲ ਬੱਚੇ ਅਤੇ ਦੋ ਚਾਰ ਬੁੱਢੇ ਤੋਤੇ ਭੀ ਤਮਾਸ਼ਾ ਦੇਖਣ ਆ ਬੈਠੇ।

ਗਿਆਨ ਸਿੰਘ-ਲੈ ਭਈ ਧਿਆਨ ਕਰ ਹੁਣ। ਵੇਖ! ਪਹਿਲਾਂ ਸੰਸਾਰ ਵਿੱਚ ਥੋੜੀਆਂ ਚੀਜ਼ਾਂ ਸਨ। ਹੌਲੀ ਹੌਲੀ ਉਹ ਵੱਧਦੀਆਂ ਗਈਆਂ। ਸੰਸਾਰ ਵਿੱਚ ਅਨੇਕਾਂ ਪਦਾਰਥ ਅਜਿਹੇ ਹਨ ਜੋ

੪੨