ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸੇ ਤਰ੍ਹਾਂ ਕਦੇ ਕਾਲਖ ਵਧਾ ਦਿਤੀ ਅਤੇ ਕਦੇ ਲਾਲੀ ਵਧਾ ਦਿਤੀ। ਕਦੇ ਕੋਈ ਚੀਜ਼ ਘਟ ਪਾ ਦਿਤੀ ਅਤੇ ਕਦੇ ਕੋਈ ਚੀਜ਼ ਵਧ ਪਾ ਦਿੱਤੀ। ਇਸ ਤਰ੍ਹਾਂ ਅਨੇਕਾਂ ਰੰਗ ਬਣਦੇ ਚਲੇ ਗਏ ਅਤੇ ਬਣਦੇ ਜਾਂਦੇ ਹਨ।

ਫੇਰ ਭਾਈ ਗਿਆਨ ਸਿੰਘ ਨੇ ਦੋ ਬਾਲਕਾਂ ਨੂੰ ਖੜਾ ਕੀਤਾ। ਇੱਕ ਦੇ ਹਥ ਵਿੱਚ ਪੀਲੇ ਕੱਚ ਦਾ ਟੁਕੜਾ ਦਿੱਤਾ ਅਤੇ ਦੂਜੇ ਦੇ ਹੱਥ ਲਾਲ ਦਾ। ਚਤਰ ਸਿੰਘ ਦੇ ਹੱਥ ਨੀਲੇ ਕੱਚ ਦਾ ਟੁਕੜਾ ਦਿਤਾ। ਫੇਰ ਸਭਨਾਂ ਨੂੰ ਕਿਹਾ, ‘ਤੁਸੀਂ ਸਾਰੇ ਆਪਣੇ ਆਪਣੇ ਕੱਚ ਦੀ ਰੋਸ਼ਨੀ ਧਰਤੀ ਉਤੇ ਪਾਉ।’ ਉਨ੍ਹਾਂ ਸਭਨਾਂ ਨੇ ਇਸੇ ਤਰ੍ਹਾਂ ਕੀਤਾ। ਫੇਰ ਭਾਈ ਜੀ ਨੇ ਹੁਕਮ ਦਿਤਾ ਕਿ ਪੀਲੇ ਸ਼ੀਸ਼ੇ ਵਾਲਾ ਨੀਲੇ ਸ਼ੀਸ਼ੇ ਵਾਲੇ ਦੀ ਰੋਸ਼ਨੀ ਲੜਾਵੇ। ਇਸ ਤਰ੍ਹਾਂ ਕਰਨ ਨਾਲ ਉਹ ਰੋਸ਼ਨੀ ਹਰੀ ਹੋ ਗਈ!

ਕਾਕਾ-ਭਾਈਆ ਜੀ! ਇਹ ਤਾਂ ਰੋਸ਼ਨੀ ਭੀ ਰੰਗੀ ਗਈ!

ਗਿਆਨ ਸਿੰਘ-ਆਹੋ ਕਾਕਾ! ਵਰਖਾ ਦੇ

੪੬