ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਨਾਂ ਵਿੱਚ ਜੋ ਇਕ ਪੀਂਘ ਜਿਹੀ ਨਜ਼ਰ ਆਉਂਦੀ ਹੈ ਤੇ ਜਿਸ ਨੂੰ ਲੋਕ ‘ਇੰਦਰ ਧਨੁੱਖ’ ਤੇ ‘ਗੁੱਡੀ ਗੁੱਡੇ ਦੀ ਪੀਂਘ’ ਭੀ ਆਖਦੇ ਹਨ ਇਸੇ ਤਰ੍ਹਾਂ ਬਣਦੀ ਹੈ।

ਕਾਕਾ-ਤਾਂ ਇਨ੍ਹਾਂ ਵਿੱਚ ਪਹਿਲੇ ਪਹਿਲ ਰੰਗਤ ਕਿੱਥੋਂ ਆਉਂਦੀ ਹੈ?

ਭਾਈਆ-ਸੂਰਜ ਵਿੱਚੋਂ।

ਕਾਕਾ-ਸੂਰਜ ਤਾਂ ਚਿੱਟਾ ਹੈ।

ਗਿਆਨ ਸਿੰਘ-ਅਸਲ ਵਿੱਚ ਚਿੱਟਾ ਨਹੀਂ। ਪਰ ਉਸ ਦੀ ਤੇਜ਼ ਚਾਲ ਦੇ ਕਾਰਣ ਉਸ ਦੇ ਸਾਰੇ ਰੰਗ ਚਿੱਟੇ ਹੋ ਕੇ ਭਾਸਦੇ ਹਨ। ਅੱਛਾ ਹੁਣ ਤੁਸੀਂ ਤਿੰਨੇ ਜਣੇ ਇਕ ਦੂਜੇ ਦੇ ਸ਼ੀਸ਼ੇ ਦੀ ਰੌਸ਼ਨੀ ਇਕੱਠੀ ਮਿਲਾ ਕੇ ਵੇਖੋ। ਪਹਿਲੇ ਲਾਲ ਵਾਲਾ ਪੀਲੇ ਨਾਲ ਅਤੇ ਫੇਰ ਨੀਲੇ ਵਾਲੇ ਨਾਲ ਮਿਲਾ ਕੇ ਵੇਖੋ।

ਲਾਲ ਨਾਲ ਪੀਲਾ ਮਿਲਾਇਆ ਤਾਂ ਊਦਾ ਰੰਗ ਬਣ ਗਿਆ। ਫੇਰ ਲਾਲ ਅਤੇ ਨੀਲੇ ਸ਼ੀਸ਼ੇ ਦੀ ਰੋਸ਼ਨੀ ਨੂੰ ਆਪਸ ਵਿੱਚ ਮਿਲਾ ਕੇ

੪੭