ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਹੇ ਸਵਾਲਾਂ ਦੇ ਉੱਤਰ ਢੂੰਢ ਢੂੰਢ ਕੇ ਕਈ ਗੰਥ ਲਿਖ ਮਾਰੇ।

ਜ਼ਰਾ ਕੁ ਵਿਚਾਰ ਕੀਤਿਆਂ ਪਤਾ ਲੱਗੇਗਾ ਕਿ ਇਹ ਚਾਹ ਕੁਦਰਤੀ ਹੈ ਤੇ ਇਹ ਚਾਹ ਹੀ ਸਾਰੇ ਇਲਮਾਂ ਦਾ ਮੁਢ ਮੂਲ ਹੈ ਤੇ ਇਸੇ ਚਾਹ ਵਿੱਚ ਇਨਸਾਨ ਦਾ ਭਲਾ ਹੈ। ਜਾਣਨ ਦੀ ਤੇ ਭੇਤ ਲੱਭਣ ਦੀ ਇਸ ਚਾਹ ਨੇ ਸੰਸਾਰ ਨੂੰ ਕੀ ਕੁਝ ਦਿੱਤਾ ਹੈ, ਇਸ ਦਾ ਵਿਸਥਾਰ ਨਾਲ ਵਰਨਨ ਇਸ ਨਿੱਕੀ ਜਹੀ ਪੋਥੀ ਵਿੱਚ ਨਹੀਂ ਹੋ ਸਕਦਾ। ਰੇਲ ਗੱਡੀਆਂ, ਹਵਾਈ ਜਹਾਜ਼, ਸਮੁੰਦਰੀ ਜਹਾਜ਼, ਤਾਰ, ਟੈਲੀਫ਼ੋਨ ਤੇ ਵਾਇਰਲੈਸ, ਬਿਜਲੀ ਤੇ ਸਟੀਮ, ਕੈਮਰੇ ਤੇ ਬਾਈਸਕੋਪ, ਸਿਨਮਾ ਤੇ ਟਾਕੀ, ਗੱਲ ਕੀ ਨਵੀਂ ਸਾਇੰਸ ਦੀ ਹਰੇਕ ਕਾਢ ਇਸ ਖੋਜ ਪੜਤਾਲ ਦੇ ਮਾਦੇ ਨੇ ਪੈਦਾ ਕੀਤੀ ਹੈ। ਪਦਾਰਥ ਵਿੱਦਿਆ ਨੂੰ ਘੋਖਣ ਵਾਲਿਆਂ ਨੇ ਆਪਣਿਆਂ ਤਜਰਬਿਆਂ ਨਾਲ ਬੇਸ਼ੁਮਾਰ ਨਵੇਂ ਪਿਉਂਦੀ ਫਲ ਤੇ ਸਬਜ਼ੀਆਂ ਲੋਕਾਂ ਨੂੰ ਦਿੱਤੀਆਂ ਹਨ। ਕਈ ਅੰਮ੍ਰਿਤ ਚੀਜ਼ਾਂ ਤਿਆਰ