ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਜਬ ਤਿੰਨੇ ਰੰਗ ਭਰ ਦਿੱਤੇ। ਫੇਰ ਕਾਗਜ਼ ਨੂੰ ਤਕਲੇ ਵਿੱਚ ਪਰੋ ਕੇ ਉਸ ਦੇ ਦੋਹੀਂ ਪਾਸੀਂ ਧਾਗੇ ਲਪੇਟ ਦਿੱਤੇ ਕਿ ਬਾਹਰ ਨਾ ਨਿਕਲੇ। ਫੇਰ ਉਨ੍ਹਾਂ ਬਾਲਕਾਂ ਪਾਸੋਂ ਪੁੱਛਿਆ, ‘ਦੱਸੋ ਭਈ ਕਾਕਿਓ! ਕਾਗ਼ਜ਼ ਦਾ ਰੰਗ ਕਿਹੋ ਜਿਹਾ ਹੈ?’ ਸਭਨਾਂ ਨੂੰ ਆਖਿਆ, ‘ਕਾਗ਼ਜ਼ ਸਾਮ੍ਹਣੇ ਪਾਸਿਉਂ ਤਿੰਨ ਰੰਗਾਂ ਨਾਲ ਰੰਗਿਆ ਹੋਇਆ ਹੈ ਅਤੇ ਪਿੱਛੋਂ ਬਿਲਕੁਲ ਚਿੱਟਾ ਹੈ। ਫੇਰ ਭਾਈ ਹੁਰਾਂ ਨੇ ਕਿਹਾ, ‘ਹੱਛਾ! ਹੁਣ ਤੁਸੀਂ ਦੇਖਦੇ ਰਹੋ, ਮੈਂ ਇਨ੍ਹਾਂ ਤਿਹਾਂ ਰੰਗਾਂ ਨੂੰ ਇਕ ਕਰ ਸੁਟਦਾ ਹਾਂ।’ ਇਹ ਆਖ ਕੇ ਉਹਨਾਂ ਜ਼ੋਰ ਨਾਲ ਚਰਖੇ ਨੂੰ ਭਵਾਇਆ। ਬਾਲਕ ਕਦੇ ਏਧਰੋਂ ਕਾਗਜ਼ ਨੂੰ ਵੇਖਣ ਅਤੇ ਕਦੇ ਓਧਰੋਂ, ਪਰ ਕਾਗਜ਼ ਦਾ ਰੰਗ ਚਿੱਟਾ ਹੀ ਚਿੱਟਾ ਦੋਹੀਂ ਪਾਸੀਂ ਨਜ਼ਰ ਆਵੇ। ਇਸ ਤਮਾਸ਼ੇ ਨੇ ਬਾਲਕਾਂ ਨੂੰ ਬਹੁਤ ਅਚਰਜ ਕਰ ਦਿੱਤਾ।

ਗਿਆਨ ਸਿੰਘ-ਕਿਉਂ ਭਈ ਕਾਕਿਓ! ਹੁਣ ਭੀ ਤੁਸੀਂ ਸੂਰਜ ਦਾ ਰੰਗ ਸਮਝੇ ਕਿ ਨਹੀਂ? ਸੂਰਜ ਦੀ ਚਾਲ ਬਹੁਤ ਤੇਜ਼ ਹੈ। ਇਸੇ ਕਰ ਕੇ ਉਸ

੪੯