ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਲ ਵੇਖੋ! ਜਿਸ ਨੇ ਉਸ ਵਿਚ ਧੁੱਪ ਵੇਖੀ, ਉਹੋ ਵਾਹ ਵਾਹ ਕਰ ਉਠਿਆ!

ਗਿਆਨ ਸਿੰਘ-ਹੱਛਾ! ਹੁਣ ਸੂਰਜ ਵੱਲ ਇਸ ਕੱਚ ਵਿੱਚੋਂ ਵੇਖੋ।

ਸਭਨਾਂ ਨੇ ਦੇਖਿਆ ਤਾਂ ਰੰਗ ਬਰੰਗੀਆਂ ਕਿਰਨਾਂ ਨਜ਼ਰ ਆਉਣ ਲੱਗੀਆਂ। ਸਭਨਾਂ ਬਾਲਕਾਂ ਨੂੰ ਬਹੁਤ ਅਚਰਜ ਹੋਇਆ ਅਤੇ ਸਾਰੇ ਖੂਬ ਹੱਸੇ।

ਕਾਕੇ ਚਤਰ ਸਿੰਘ ਨੂੰ ਤਮਾਸ਼ਾ ਹੱਥ ਆ ਗਿਆ। ਉਸ ਨੇ ਉਸੇ ਦਿਨ ਕਈ ਰੰਗਾਂ ਦੇ ਸ਼ੀਸ਼ਿਆਂ ਵਾਲੀਆਂ ਛੋਟੀਆਂ ਛੋਟੀਆਂ ਲਾਲਟੈਣਾਂ ਬਣਵਾ ਲਈਆਂ। ਉਨ੍ਹਾਂ ਵਿਚ ਦੀਵੇ ਬਾਲ ਕੇ ਅਤੇ ਉਨ੍ਹਾਂ ਦੀ ਰੋਸ਼ਨੀ ਆਪਸ ਵਿਚ ਮਿਲਾ ਕੇ ਖੂਬ ਕਾਰੀਗਰੀ ਵਿਖਾਈ।

ਬਾਗ਼ ਦੀ ਸੈਰ

ਗਿਆਨ ਸਿੰਘ-ਚਲ ਕਾਕਾ! ਅਜ ਤੈਨੂੰ ਬਾਗ਼ ਦੀ ਸੈਰ ਕਰਾਈਏ।

੫੧