ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਕਾ-ਚੰਗਾ, ਜੀ! ਚਲੋ।

ਦੋਵੇਂ ਪਿਉ ਪੁੱਤ ਸ਼ਹਿਰੋਂ ਬਾਹਰ ਜਾ ਨਿਕਲੇ। ਪਹਿਲਾਂ ਕਣਕ ਦੇ ਖੇਤ ਨਜ਼ਰ ਆਏ ਜਿਨ੍ਹਾਂ ਵਿਚ ਕਿਧਰੇ ਕਿਧਰੇ ਸਰ੍ਹੋਂ ਭੀ ਫੁੱਲੀ ਹੋਈ ਸੀ।

ਕਾਕਾ-ਭਾਈਆ ਜੀ! ਇਹ ਹਰੀ ਹਰੀ ਕੀ ਚੀਜ਼ ਹੈ?

ਗਿਆਨ ਸਿੰਘ-ਜਿਸ ਦੀ ਤੂੰ ਨਿੱਤ ਰੋਟੀ ਖਾਂਦਾ ਹੈ।

ਕਾਕਾ-ਕਣਕ ਇਹੋ ਹੈ?

ਗਿਆਨ ਸਿੰਘ-ਇਹੋ ਹੈ।

ਕਾਕਾ-ਇਸ ਦੀਆਂ ਸਿੱਟੀਆਂ ਨਹੀਂ?

ਗਿਆਨ ਸਿੰਘ-ਅਜੇ ਇਹ ਕੱਚੀ ਹੈ। ਜਦ ਵੱਡੀ ਹੋਵੇਗੀ ਤਾਂ ਸਿੱਟੀਆਂ ਪੈਣਗੀਆਂ।

ਕਾਕਾ-ਤੇ ਇਹ ਪੀਲੀ ਪੀਲੀ ਕੀ ਚੀਜ਼ ਹੈ?

ਗਿਆਨ ਸਿੰਘ-ਇਹ ਸਰੋਂ ਹੈ। ਤੈਨੂੰ ਯਾਦ ਹੈ ਕਿ ਨਹੀਂ, ਤੈਨੂੰ ਦਸਿਆ ਸੀ ਕਿ ਕਈ ਕਿਆਰੇ ਮਿਲ ਕੇ ਖੇਤ ਹੋ ਜਾਂਦਾ ਹੈ। ਸੋ ਵੇਖ ਲੈ।

੫੨