ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਰਲੀ ਬੂਟੀ ਹੁੰਦੀ ਹੈ, ਨਹੀਂ ਤਾਂ ਇਸੇ ਟਿੱਲੇ ਵਰਗੇ ਉਹ ਪਹਾੜ ਭੀ ਨਿਰੇ ਪੱਥਰਾਂ ਦੇ ਸੁੱਕੇ ਸੜੇ ਟਿੱਲੇ ਹੁੰਦੇ ਹਨ।

ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਅੱਗੇ ਲੰਘ ਗਏ ਤਾਂ ਰਾਹ ਵਿੱਚ ਇੱਕ ਪਹਾੜੀ ਭੀ ਆ ਗਈ। ਭਾਈ ਗਿਆਨ ਸਿੰਘ ਜੀ ਨੇ ਕਾਕੇ ਨੂੰ ਕਿਹਾ:-

ਭਈ ਪਹਾੜੀ ਵੀ ਵੇਖ ਲੈ। ਇਹ ਸਾਰੇ ਪੱਥਰ, ਜਿਹੜੇ ਪੁੱਟੇ ਪਏ ਹਨ, ਮਕਾਨਾਂ ਦੀਆਂ ਨੀਂਹਾਂ ਵਿੱਚ ਭਰੇ ਜਾਂਦੇ ਹਨ ਅਤੇ ਇਨਾਂ ਦੀਆਂ ਕੰਧਾਂ ਤੇ ਫਰਸ਼ ਭੀ ਬਣਾਉਂਦੇ ਹਨ। ਆਵਾ ਮਨੁੱਖ ਬਣਾਉਂਦੇ ਹਨ, ਪਰ ਇਹ ਕੁਦਰਤੀ ਪੱਕੇ ਪਕਾਏ ਹੁੰਦੇ ਹਨ। ਇਨ੍ਹਾਂ ਨੂੰ ਆਦਮੀ ਨਹੀਂ ਬਣਾ ਸਕਦਾ। ਇਹ ਕੁਦਰਤੀ ਰਚਨਾ ਹੈ। ਪੱਥਰ ਦੀਆਂ ਅਨੇਕਾਂ ਚੀਜ਼ਾਂ ਸੰਸਾਰ ਵਿੱਚ ਬਣਦੀਆਂ ਹਨ; ਜਿਹਾ ਕਿ ਕੰਧਾਂ, ਫ਼ਰਸ਼, ਥੰਮ੍ਹ, ਕੁੰਡੇ, ਕੂੰਡੀਆਂ, ਚਕਲੇ, ਚੌਕੀਆਂ, ਸੰਦੂਕ, ਥਾਲੀਆਂ, ਗਿਲਾਸ, ਕਟੋਰੇ ਆਦਿਕ। ਹਿੰਦੁਸਤਾਨ

੫੫