ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤੀਆਂ ਹਨ ਤੇ ਹੋਰ ਕਈ ਅਜਿਹੇ ਸੰਦ ਤੇ ਜੰਤਰ ਬਣਾਏ ਹਨ, ਜਿਨ੍ਹਾਂ ਨੇ ਇਨਸਾਨ ਦੇ ਜੀਵਣ ਨੂੰ ਸੁਖਮਈ ਬਣਾ ਦਿਤਾ ਹੈ। ਜੇ ਇਨਸਾਨ ਦੇ ਹਿਰਦੇ ਅੰਦਰ ਖੋਜ ਦਾ ਸ਼ੌਕ ਨਾ ਹੁੰਦਾ ਤਾਂ ਕੋਲੰਬਸ ਕਦੀ ਵੀ ਖ਼ਤਰਨਾਕ ਤੇ ਬਿਖਮ ਸਫ਼ਰ ਝਾਗ ਕੇ ਨਵੀਂ ਦੁਨੀਆਂ ਦਾ ਪਤਾ ਨਾ ਲਾਂਦਾ।

ਬੱਚੇ ਵਿੱਚ ਚੀਜ਼ਾਂ ਦਾ ਸਹੀ ਗਿਆਨ ਪ੍ਰਾਪਤ ਕਰਨ ਦੀ ਇੱਛਾ ਉਸ ਦੇ ਜਨਮ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਉਹ ਜੰਮਦਾ ਹੀ ਹਰੇਕ ਚੀਜ਼ ਨੂੰ ਬੜੇ ਗਹੁ ਨਾਲ ਤੱਕਣ ਲੱਗ ਪੈਂਦਾ ਹੈ। ਕਈ ਚੀਜ਼ਾਂ ਵਲ ਅਜਿਹੀ ਟਿਕਟਿਕੀ ਤੇ ਨੀਝ ਲਾ ਕੇ ਵੇਖਦਾ ਹੈ, ਮਾਨੋ ਉਸ ਦੀ ਅਸਲੀਅਤ ਸਮਝਣ ਨੂੰ ਬੜਾ ਹੀ ਉਤਾਵਲਾ ਹੈ। ਜਿਉਂ ਹੀ ਉਸ ਦੇ ਹੱਥ ਕੰਮ ਕਰਨ ਲਗਦੇ ਹਨ, ਉਹ ਹਰੇਕ ਚੀਜ਼ ਨੂੰ ਫੜ ਕੇ ਉਸ ਦਾ ਇਕ ਇਕ ਹਿੱਸਾ ਵੇਖਦਾ ਹੈ, ਭੰਨ ਤੋੜ ਕੇ ਉਸ ਦੀ ਪਰਖ ਕਰਦਾ ਹੈ ਤੇ ਮੂੰਹ ਵਿਚ ਪਾ ਕੇ ਉਸ ਦਾ ਸਵਾਦ ਚਖਦਾ ਹੈ।