ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਈ ਜਾਹ ਅਤੇ ਆਖਦਾ ਜਾਹ ਕਿ ਇਹ ਫਲਾਣੇ ਬਿਰਛ ਦੇ ਪੁੱਤਰ ਹਨ।

ਅੰਬ ਅਤੇ ਜਾਮਨੂ ਦੇ ਪੱਤਰ ਤਾਂ ਕਾਕੇ ਨੇ ਬਹੁਤ ਵੱਡੇ ਵੱਡੇ ਹੋਣ ਕਰ ਕੇ ਛੇਤੀ ਛੇਤੀ ਕਢ ਲਏ ਪਰ ਨਿੰਬੂ, ਨਰੰਗੀਆਂ ਅਤੇ ਖੱਟਿਆਂ ਦੇ ਪੱਤਰ ਵਖਰੇ ਕਰਨ ਵਿਚ ਉਸ ਨੂੰ ਬਹੁਤ ਉਲਝਣ ਪਈ। ਕਦੇ ਅੱਖਦਾ ਇਸ ਦੀ ਤਾਂ ਨੋਕ ਲੰਮੀ ਹੈ, ਕਦੇ ਆਖਦਾ ਇਹ ਤਾਂ ਵਿਚਾਲਿਉਂ ਚੌੜਾ ਹੈ, ਕਦੇ ਕੁਝ ਅਤੇ ਕਦੇ ਕੁਝ। ਪਰ ਉਸ ਨੇ ਬਹੁਤ ਸਾਰੇ ਪੱਤਰ ਛਾਂਟ ਕੇ ਵਖਰੇ ਕਰ ਲਏ ਅਤੇ ਕਿਹਾ, ‘ਲਉ ਭਾਈਆ ਜੀ! ਵਖੱਰੇ ਹੋ ਗਏ।’

ਗਿਆਨ ਸਿੰਘ-ਪਹਿਲੇ ਚੰਗੀ ਤਰ੍ਹਾਂ ਦੇਖ ਭਾਲ ਲੈ ਅਤੇ ਆਪਣੇ ਥਾਂ ਤਸੱਲੀ ਕਰ ਲੈ। ਫੇਰ ਮੈਨੂੰ ਆਖੀਂ।

ਹੁਣ ਕਾਕੇ ਨੂੰ ਸ਼ੱਕ ਪੈ ਗਿਆ। ਉਹ ਆਪਣੇ ਮੰਨ ਵਿੱਚ ਆਖਣ ਲਗਾ, ‘ਭਈ ਹੁਣ ਕੀ ਕਰਾਂ? ਫੇਰ ਜਿਨ੍ਹਾਂ ਪੱਤਿਆਂ ਬਾਬਤ ਉਸ ਨੂੰ ਸ਼ੱਕ ਸੀ, ਉਨ੍ਹਾਂ ਨੂੰ ਸੁੰਘ ਸੁੰਘ ਕੇ

੬੦