ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਖਰਾ ਕਰਨਾ ਅਰੰਭ ਕੀਤਾ। ਬਹੁਤ ਸਾਰੇ ਸੁੰਘਣ ਨਾਲ ਵੱਖਰੇ ਹੋ ਗਏ। ਫੇਰ ਉਨ੍ਹਾਂ ਦੇ ਫ਼ਰਕ ਗਿਣਨੇ ਸ਼ੁਰੂ ਕੀਤੇ। ਜਿਹੜੇ ਪੱਤਰ ਸੁੰਘਣ ਨਾਲ ਭੀ ਮਲੂਮ ਨਾ ਹੋਏ ਉਨ੍ਹਾਂ ਨੂੰ ਚਖਣਾ ਸ਼ੁਰੂ ਕੀਤਾ। ਇਸ ਤਰ੍ਹਾਂ ਉਸ ਨੇ ਸਾਰੇ ਪੱਤਰ ਵੱਖਰੇ ਕਰ ਲਏ।

ਇਸ ਵੇਲੇ ਮਾਲੀ ਕੁਝ ਕੁ ਫਲ ਲੈ ਆਇਆ। ਇਨ੍ਹਾਂ ਵਿੱਚੋਂ ਚਕੋਦਰਾ ਚੁੱਕ ਕੇ ਭਾਈ ਗਿਆਨ ਸਿੰਘ ਨੇ ਆਖਿਆ, ‘ਵੇਖ ਕਾਕਾ! ਇਹ ਮਨੁੱਖ ਦਾ ਬਣਾਇਆ ਹੋਇਆ ਹੈ।’

ਕਾਕਾ-ਬਣਾਇਆ ਹੋਇਆ ਕਿਵੇਂ? ਇਹ ਤਾਂ ਅਸਲੀ ਬੂਟੇ ਦਾ ਹੈ!

ਗਿਆਨ ਸਿੰਘ-ਇਹ ਸੱਚਾ ਹੀ ਫਲ ਹੈ ਅਰ ਬੁਟੇ ਨਾਲੋਂ ਲੱਥਾ ਹੋਇਆ ਹੈ, ਪਰ ਪਿਉਂਦੀ ਹੈ। ਜਿਸ ਤਰ੍ਹਾਂ ਛੋਟੇ ਬੇਰ ਪਿਉਂਦ ਨਾਲ ਮੋਟੇ ਸੇਊ ਬਣ ਜਾਂਦੇ ਹਨ, ਉਸ ਤਰ੍ਹਾਂ ਇਹ ਫਲ ਭੀ ਪਿਉਂਦੀ ਹੈ। ਨਰੰਗੀ ਦੇ ਬੂਟੇ ਨੂੰ ਖੱਟੇ ਦਾ ਪਿਉਂਦ ਕਰਨ ਨਾਲ ਚਕੋਦਰਾ ਬਣ ਜਾਂਦਾ ਹੈ।

੬੧