ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੰਨੇ ਨੂੰ ਸੰਧਿਆ ਹੋ ਗਈ। ਦੋਵੇਂ ਪਿਉ ਪੁੱਤ ਘਰ ਨੂੰ ਮੁੜੇ। ਰਾਹ ਵਿੱਚ ਫਲਾਂ ਫੁੱਲਾਂ ਦੀਆਂ ਹੀ ਗੱਲਾਂ ਕਰਦੇ ਆਏ। ਭਾਈ ਗਿਆਨ ਸਿੰਘ ਨੇ ਕਿਹਾ, ‘ਕਾਕਾ! ਫਲ ਫੁੱਲ ਇੱਕ ਤਾਂ ਜੰਗਲੀ ਹੁੰਦੇ ਹਨ ਅਤੇ ਇੱਕ ਬਾਗੀ। ਜੰਗਲੀ ਤਾਂ ਓਵੇਂ ਦੇ ਓਵੇਂ ਹੀ ਰਹਿੰਦੇ ਹਨ, ਪਰ ਬਾਗੀ ਸੁਧਾਰ ਕਰਨ ਨਾਲ ਕੁਝ ਦੇ ਕੁਝ ਬਣ ਜਾਂਦੇ ਹਨ। ਦੇਖੋ ਜੰਗਲੀ ਬੇਰ ਅਤੇ ਜੰਗਲੀ ਤੂਤ ਕਿਹੇ ਛੋਟੇ ਹੁੰਦੇ ਹਨ ਅਤੇ ਬਾਗੀ ਕਿਹੇ ਮੋਟੇ ਅਤੇ ਸੁਆਦੀ ਹੁੰਦੇ ਹਨ!

ਕਾਕਾ-ਕਿਉਂ ਭਾਈਆ ਜੀ! ਬਾਗੀ ਬ੍ਰਿਛ ਬੂਟੇ ਕਿਉਂ ਅਜਿਹੇ ਹੋ ਜਾਂਦੇ ਹਨ?

ਗਿਆਨ ਸਿੰਘ-ਜਿਸ ਡਾਲ ਨੂੰ ਪਿਉਂਦ ਲਾਉਂਦੇ ਹਨ ਉਸ ਦਾ ਜ਼ੋਰ ਵਧਾਉਣ ਲਈ ਉਸ ਦੀਆਂ ਕੁੱਲ ਸ਼ਾਖਾਂ ਤੋੜ ਸਿਟਦੇ ਹਨ। ਇਸ ਤਰ੍ਹਾਂ ਸਾਰੀ ਤਾਕਤ ਇੱਕੋ ਜਗ੍ਹਾ ਭੇਜਣ ਦਾ ਜਤਨ ਕਰਦੇ ਹਨ। ਉੱਧਰ ਦੋ ਸ਼ਕਤੀਆਂ ਆਪਸ

੬੨