ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸ ਚੀਜ਼ ਦੇ ਪਿੱਛੇ ਪੈਂਦਾ ਉਸ ਦਾ ਸਾਰਾ ਹਾਲ ਜਾਣ ਕੇ ਹੀ ਉਸ ਦਾ ਪਿੱਛਾ ਛੱਡਦਾ।

ਨਵੀਂ ਖੋਜ

ਗਿਆਨ ਸਿੰਘ-ਲੈ ਹੁਣ ਤੈਨੂੰ ਅਸੀਂ ਇਕ ਹੋਰ ਚਮਤਕਾਰ ਵਿਖਾਉਂਦੇ ਹਾਂ।

ਕਾਕਾ-ਕੀ ਭਾਈਆ ਜੀ?

ਗਿਆਨ ਸਿੰਘ-ਨਵੀਂ ਚੀਜ਼ ਪੈਦਾ ਕਰਨੀ। ਨਵੀਂ ਚੀਜ਼ ਪੈਦਾ ਕਰਨੀ ਆਖਣ ਤੋਂ ਸਾਡਾ ਇਹ ਮਤਲਬ ਨਹੀਂ ਕਿ ਉਹ ਚੀਜ਼ ਪਹਿਲੇ ਹੈ ਹੀ ਨਹੀਂ ਸੀ। ਨਹੀਂ, ਸਗੋਂ ਸਾਡਾ ਮਤਲਬ ਇਹ ਹੈ ਕਿ ਦੋ ਜਾਂ ਬਹੁਤੀਆਂ ਚੀਜ਼ਾਂ ਨੂੰ ਮਿਲਾ ਕੇ ਉਨ੍ਹਾਂ ਵਿੱਚੋਂ ਇਕ ਨਵੀਂ ਚੀਜ਼ ਕੱਢਣੀ। ਵੇਖ! ਹੁਣ ਜੋ ਕੁਝ ਤੂੰ ਡਿੱਠਾ ਭਾਲਿਆ ਹੈ, ਉਹ ਸਿਰਫ਼ ਊੜੇ ਐੜੇ ਦੇ ਸਮਾਨ ਹੈ। ਪਰ ਹੁਣ ਜੋ ਕੁਝ ਤੈਨੂੰ ਦਸਿਆ ਜਾਵੇਗਾ ਉਹ ਪੁਸਤਕ ਦੇ ਪੜ੍ਹ ਲੈਣ ਜਿਹਾ ਹੋਵੇਗਾ। ਜਿਸ ਤਰ੍ਹਾਂ ਅਸੀਂ ਊੜਾ ਐੜਾ ਪਕਾ ਕੇ ਪੋਥੀ ਪਕਾ ਸਕਦੇ ਹਾਂ, ਉਸੇ ਤਰ੍ਹਾਂ ਇਸ ਵੇਲੇ ਤਕ ਦਾ ਪੜ੍ਹਿਆ ਨਵੀਆਂ

੬੬