ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੋਜਾਂ ਵਿੱਚ ਸਹਾਇਕ ਹੋਵੇਗਾ। ਅੱਛਾ! ਦਸ ਲੂਣ ਕਿਸ ਨੂੰ ਆਖਦੇ ਹਨ?

ਕਾਕਾ-ਮੈਂ ਤਾਂ ਉਸੇ ਲੂਣ ਨੂੰ ਜਾਣਦਾ ਹਾਂ ਜੋ ਦਾਲ ਭਾਜੀ ਵਿੱਚ ਪੈਂਦਾ ਹੈ।

ਗਿਆਨ ਸਿੰਘ-ਉਸ ਦਾ ਸ੍ਵਾਦ ਕਿਹਾ ਹੁੰਦਾ ਹੈ?

ਕਾਕਾ-ਖਾਰਾ ਖਾਰਾ।

ਗਿਆਨ ਸਿੰਘ-ਤੂੰ ਹੁਣ ਤਕ ਕਿੰਨੇ ਲੂਣ ਵੇਖੇ ਹਨ?

ਕਾਕ-ਚਾਰ ਤਰ੍ਹਾਂ ਦੇ।

ਗਿਆਨ ਸਿੰਘ-ਕਿਹੜੇ ਕਿਹੜੇ?

ਕਾਕਾ-ਦੇਸੀ,ਸਾਂਭਰੀ,ਕਾਲਾ ਅਤੇ ਸੌਂਚਲ ਲੂਣ।

ਗਿਆਨ ਸਿੰਘ-ਬੱਸ, ਇਹੋ ਜਾਣਦਾ ਹੈਂ? ਸੁਣ ਪੁੱਤ! ਜਿੰਨੀਆਂ ਖਾਰਾਂ ਹਨ ਸਾਰੀਆਂ ਇੱਕ ਤਰ੍ਹਾਂ ਦਾ ਲੂਣ ਹਨ। ਸੋਡਾ ਭੀ ਲੂਣ ਹੈ। ਸੱਜੀ ਭੀ ਲੂਣ ਹੈ। ਹਾਂ, ਚਾਰ ਲੂਣ ਉਨ੍ਹਾਂ ਨੂੰ ਹੀ ਆਖਦੇ ਹਨ ਜਿਨ੍ਹਾਂ ਦੇ ਨਾਉਂ ਤੂੰ ਦੱਸੇ ਹਨ। ਹੱਛਾ! ਹੁਣ ਇਹ ਸੋਚ ਕਿ ਹੋਰ ਭੀ ਕੋਈ ਖਾਰ ਤੇਰੇ ਧਿਆਨ ਵਿੱਚ ਹੈ ਕਿ ਬਸ ਏਨੀਆਂ ਹੀ ਹਨ?

੬੭