ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਕਾ-ਸ਼ਾਇਦ ਫਟਕੜੀ ਸੁਹਾਗਾ ਭੀ ਤਾਂ ਖਾਰਾਂ ਹਨ।

ਗਿਆਨ ਸਿੰਘ-ਬੇਸ਼ੱਕ! ਉਹ ਭੀ ਇੱਕ ਤਰ੍ਹਾਂ ਦੀਆਂ ਖਾਰਾਂ ਹਨ। ਹੱਛਾ, ਇਹ ਦਸ ਭਈ ਖਾਰੀਆਂ ਚੀਜ਼ਾਂ ਪਾਣੀ ਵਿੱਚ ਕਿੰਨੀ ਦੇਰ ਤਕ ਰਹਿ ਸਕਦੀਆਂ ਹਨ?

ਕਾਕਾ-ਹੋਰਨਾਂ ਦਾ ਤਾਂ ਪਤਾ ਨਹੀਂ ਪਰ ਲੂਣ, ਨੌਸ਼ਾਦਰ, ਸ਼ੋਰਾ ਅਤੇ ਫਟਕੜੀ ਤਾਂ ਪਾਣੀ ਵਿੱਚ ਛੇਤੀ ਗਲ ਜਾਂਦੇ ਹਨ। ਜੇਕਰ ਇਹ ਗੱਲ ਨਾ ਹੁੰਦੀ ਤਾਂ ਮਾਂ ਜੀ ਭਾਜੀ ਵਿੱਚ ਸਾਬਤ ਲੁਣ ਕਿਉਂ ਪਾਉਂਦੇ।

ਗਿਆਨ ਸਿੰਘ-ਠੀਕ ਹੈ। ਸਭਨਾਂ ਖਾਰਾਂ ਵਿੱਚ ਛੇਤੀ ਘੁਲ ਮਿਲ ਜਾਣ ਦਾ ਗੁਣ ਹੈ।

ਕਾਕਾ-ਹੱਛਾ ਭਾਈਆ ਜੀ! ਖੰਡ ਅਤੇ ਗੁੜ ਭੀ ਪਾਣੀ ਵਿੱਚ ਘੁਲ ਮਿਲ ਜਾਂਦੇ ਹਨ, ਪਰ ਇਹ ਤਾਂ ਲੂਣ ਨਹੀਂ ਨਾ ਅਖਵਾਉਂਦੇ।

ਗਿਆਨ ਸਿੰਘ-ਪੱਤਰ! ਇੱਕੋ ਗੁਣ ਕਈ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਹੁੰਦਾ ਹੈ। ਜਿਸ ਤਰ੍ਹਾਂ ਘਿਉ ਅਤੇ ਪਾਣੀ ਦੋਵੇਂ ਵਗਣ ਵਾਲੀਆਂ ਚੀਜ਼ਾਂ

੬੮