ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਕਾ-(ਚੱਖ ਕੇ) ਪੂਦਨੇ ਵਿੱਚ ਤਾਂ ਕੁਝ ਤੇਜੀ ਜਿਹੀ ਹੈ ਅਤੇ ਉਹ ਜੀਭ ਵਿੱਚ ਵੜਦਾ ਜਾਂਦਾ ਹੈ ਅਤੇ ਪਾਲਕ ਦਾ ਸੁਆਦ ਕੁਝ ਖਾਰਾ ਹੈ।

ਗਿਆਨ ਸਿੰਘ-ਇਨ੍ਹਾਂ ਵਿੱਚ ਲੂਣ ਹੈ ਕਿ ਨਹੀਂ?

ਕਾਕਾ-ਪਾਲਕ ਵਿੱਚ ਹੋਵੇ ਤਾਂ ਹੋਵੇ ਪਰ ਪੂਦਨੇ ਵਿੱਚ ਤਾਂ ਕੁਝ ਨਹੀਂ ਮਲੂਮ ਹੁੰਦਾ ਅਤੇ ਜੇਕਰ ਮੇਰੇ ਦਿੱਲ ਦੀ ਪੁੱਛੋ ਤਾਂ ਲੂਣ ਓਦੋਂ ਹੀ ਇਨ੍ਹਾਂ ਵਿੱਚ ਹੋਵੇਗਾ ਜਦੋਂ ਅਸੀਂ ਆਪਣੀ ਹੱਥੀ ਪਾਵਾਂਗੇ।

ਗਿਆਨ ਸਿੰਘ-ਆਪਣੇ ਮੰਹੋਂ ਖਾਰੀ ਦੱਸਦਾ ਹੈਂ ਅਤੇ ਫੇਰ ਆਖਦਾ ਹੈਂ ਇਸ ਵਿੱਚ ਲੂਣ ਨਹੀਂ?

ਕਾਕਾ-ਖਾਰੀ ਹੋਣ ਨਾਲ ਕੀ ਉਸ ਵਿੱਚ ਲੂਣ ਆ ਗਿਆ? ਇਸ ਤਰ੍ਹਾਂ ਤਾਂ ਕਈਆਂ ਖੂਹਾਂ ਦਾ ਅਤੇ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ। ਤਾਂ ਫਿਰ ਉਨ੍ਹਾਂ ਵਿਚ ਭੀ ਲੂਣ ਹੋਣਾ ਚਾਹੀਦਾ ਹੈ!

ਕਾਕਾ-ਤਾਂ ਫੇਰ ਲੂਣ ਮੁੱਲ ਲੈਣ ਦੀ ਕੀ ਲੋੜ ਹੈ? ਖਾਰੇ ਪਾਣੀ ਵਿੱਚ ਦਾਲ ਭਾਜੀ ਬਣਾ ਲਈ। ਲੂਣ ਨਾ ਪਾਇਆ।

੭੦