ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਸਿੰਘ-ਖਾਰਾ ਪਾਣੀ, ਨਾ ਵਰਤਣ ਦਾ ਕਾਰਨ ਤਾਂ ਇਹ ਹੈ ਕਿ ਉਸ ਵਿਚ ਲੂਣ ਤੋਂ ਸਿਵਾ ਹੋਰ ਵੀ ਕਈ ਚੀਜ਼ਾਂ ਰਲੀਆਂ ਹੋਈਆਂ ਹੁੰਦੀਆਂ ਹਨ। ਜੇਕਰ ਇਨ੍ਹਾਂ ਦੋਹਾਂ ਚੀਜ਼ਾਂ ਵਿੱਚੋਂ ਲੂਣ ਕੱਢ ਕੇ ਵਿਖਾਲ ਦਿਆਂ, ਫੇਰ ਤਾਂ ਮੰਨੇਂਗਾ?

ਕਾਕਾ-ਮੰਨਾਂਗਾ!

ਗਿਆਨ ਸਿੰਘ-ਹੱਛਾ! ਇਨ੍ਹਾਂ ਦੋਹਾਂ ਚੀਜ਼ਾਂ ਨੂੰ ਧੁੱਪੇ ਰੱਖ ਕੇ ਸੁਕਾ ਲੈ। ਕੱਲ ਇਨ੍ਹਾਂ ਵਿੱਚੋਂ ਹੀ ਲੂਣ ਕੱਢ ਕੇ ਤੇਨੂੰ ਚਖਾ ਦਿਆਂਗਾ।

ਗਰਮੀ ਦੇ ਦਿਨ ਸਨ। ਇਕ ਦੋ ਘੰਟਿਆਂ ਵਿਚ ਹੀ ਦੋਵੇਂ ਚੀਜ਼ਾਂ ਸੁੱਕ ਗਈਆਂ। ਦੂਜੇ ਦਿਨ ਭਾਈ ਗਿਆਨ ਸਿੰਘ ਨੇ ਕਾਕੇ ਨੂੰ ਕਿਹਾ, “ਲੈ ਭਈ ਦੋਵੇਂ ਚੀਜ਼ਾਂ ਚੁਕ ਲਿਆ ਅਤੇ ਚਖ ਕੇ ਫੇਰ ਉਨ੍ਹਾਂ ਦਾ ਸ੍ਵਾਦ ਦਸ।’

ਕਾਕਾ-(ਲਿਆ ਕੇ ਅਤੇ ਚੱਖ ਕੇ) ਪੂਦਨੇ ਵਿੱਚ ਤਾਂ ਹੁਣ ਸਿਰਫ਼ ਖੁਸ਼ਬੂ ਹੀ ਖ਼ੁਸ਼ਬੂ ਹੈ; ਤੇਜੀ ਅਤੇ ਕੌੜਾਪਣ ਤਾਂ ਜਾਂਦਾ ਰਿਹਾ ਹੈ

੭੧