ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਮੂੰਹੋਂ ਲੂਣ ਲੂਣ ਕੂਕ ਉਠੇਂਗਾ। ਪਰ ਛੇ ਸੱਤ ਘੰਟਿਆਂ ਤਕ ਇਹ ਦੋਵੇਂ ਸੁਆਹਾਂ ਭਿੱਜੀਆਂ ਰਹਿਣ। ਤੂੰ ਇਨ੍ਹਾਂ ਨੂੰ ਘੋਲ, ਮੈਂ ਇਕ ਕੰਮ ਕਰ ਆਵਾਂ। ਏਨੇ ਨੂੰ ਪਾਣੀ ਭੀ ਨਿੱਤਰ ਆਵੇਗਾ।

ਭਾਈ ਗਿਆਨ ਸਿੰਘ ਹੁਰੀਂ ਜਿਉਂ ਬਾਹਰ ਗਏ ਸ਼ਾਮ ਨੂੰ ਘਰ ਆਏ। ਆਉਂਦਿਆਂ ਹੀ ਉਨ੍ਹਾਂ ਨੇ ਕਾਕੇ ਪਾਸੋਂ ਪੁੱਛਿਆ, ‘ਕਿਉਂ ਭਈ! ਸੁਆਹਾਂ ਦਾ ਪਾਣੀ ਨਿੱਤਰ ਗਿਆ ਕਿ ਨਹੀਂ?’

ਕਾਕਾ-ਆਹੋ ਜੀ! ਨਿੱਤਰ ਗਿਆ ਹੈ।

ਗਿਆਨ ਸਿੰਘ-ਹੱਛਾ! ਦੋਹਾਂ ਦਿਆਂ ਪਾਣੀਆਂ ਨੂੰ ਦੋ ਭਾਂਡਿਆਂ ਵਿੱਚ ਨਿਤਾਰ ਲੈ।

ਕਾਕਾ-(ਨਿਤਾਰ ਕੇ) ਨਿਤਾਰ ਲਏ ਜੀ।

ਗਿਆਨ ਸਿੰਘ-ਹੱਛਾ! ਥੋੜੇ ਜਿਹੇ ਕੋਲੇ ਅੰਗੀਠੀ ਵੀੱਚ ਭਖਾ ਲੈ।

ਕਾਕ-( ਕੋਲੇ ਭਖਾ ਕੇ) ਕੋਲੇ ਭੀ ਭਖ ਗਏ ਹਨ। ਹੋਰ ਹੁਕਮ ਕਰੋ?

ਗਿਆਨ ਸਿੰਘ-ਪਹਿਲਾਂ ਇੱਕ ਭਾਂਡੇ ਨੂੰ

੭੩