ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਪਰ ਰੱਖ ਦੇਹ। ਜਦ ਖੂਬ ਉਬਾਲ ਆਵੇ ਤਾਂ ਇੱਕ ਲਕੜ ਨਾਲ ਹਲਾਈ ਜਾਈਂ। ਜਦ ਸਾਰਾ ਪਾਣੀ ਸੁੱਕ ਜਾਵੇ ਤਾਂ ਮੈਨੂੰ ਖ਼ਬਰ ਦੇਈਂ।

ਕੋਲਿਆਂ ਦੀ ਅੱਗ ਤੇਜ਼ ਸੀ ਅਤੇ ਪਾਣੀ ਥੋੜਾ ਸੀ ਇਸ ਲਈ ਕੁਝ ਮਿੰਟਾਂ ਵਿੱਚ ਹੀ ਸਾਰਾ ਪਾਣੀ ਭਾਫ਼ ਬਣ ਕੇ ਉੱਡ ਗਿਆ ਅਤੇ ਹੇਠਾਂ ਕੋਈ ਚਿੱਟੀ ਚਿੱਟੀ ਚੀਜ਼ ਬਾਕੀ ਰਹਿ ਗਈ।

ਕਾਕਾ-ਲਉ ਭਾਈਆ ਜੀ! ਪਾਣੀ ਤਾਂ ਸਾਰਾ ਸੜ ਗਿਆ ਹੈ, ਪਰ ਚਿੱਟਾ ਚਿੱਟਾ ਚੂਨਾ ਬਾਕੀ ਰਹਿ ਗਿਆ ਹੈ।

ਗਿਆਨ ਸਿੰਘ-ਹੱਛਾ ਨੂੰ ਹੁਣ ਇਸ ਨੂੰ ਲਾਹ ਲੈ ਅਤੇ ਦੂਜਾ ਭਾਂਡਾ ਅੱਗ ਉੱਤੇ ਰਖ ਦੇਹ। ਉਸ ਦਾ ਪਾਣੀ ਭੀ ਇਸੇ ਤਰ੍ਹਾਂ ਸਾੜ ਸੁੱਟ। ਇੱਚਰਾਂ ਨੂੰ ਇਹ ਠੰਢਾ ਹੋ ਜਾਵੇਗਾ।

ਪਹਿਲਾ ਲੂਣ ਠੰਢਾ ਹੁੰਦਿਆਂ ਨੂੰ ਦੂਜਾ ਭੀ ਤਿਆਰ ਹੋ ਗਿਆ।

ਕਾਕਾ-ਲਉ ਭਾਈਆ ਜੀ! ਇਸ ਦਾ ਭੀ ਪਾਣੀ ਸੁੱਕ ਗਿਆ ਹੈ ਅਤੇ ਹੇਠਾਂ ਚਿੱਟੀ ਚਿੱਟੀ

੭੪