ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਆਹ ਰਹਿ ਗਈ ਹੈ।

ਗਿਆਨ ਸਿੰਘ-ਹੱਛਾ! ਇਹਨੂੰ ਭੀ ਉਤਾਰ ਲੈ। ਹੱਛਾ ਨੂੰ ਹੁਣ ਪਾਲਕ ਵਾਲੇ ਚੂਨੇ ਨੂੰ ਚੱਖ ਕੇ ਦਸ ਉਸ ਦਾ ਕੀ ਸ੍ਵਾਦ ਹੈ?

ਕਾਕਾ-(ਚਖ ਕੇ) ਹੈਂ? ਇਹ ਤਾਂ ਨਿਰਾ ਲੂਣ ਹੈ।

ਗਿਆਨ ਸਿੰਘ-ਹਛਾ, ਹੁਣ ਉਹ ਭੀ ਠੰਢਾ ਹੋ ਗਿਆ ਹੈ। ਉਸ ਨੂੰ ਭੀ ਚੱਖ ਕੇ ਦਸ।

ਕਾਕਾ-ਵਾਹ ਵਾ! ਇਸ ਵਿਚ ਤਾਂ ਫੇਰ ਪੁਦਨੇ ਵਰਗੀ ਤੇਜ਼ੀ ਆ ਗਈ।

ਗਿਆਨ ਸਿੰਘ-ਕਿਉਂ, ਹੁਣ ਤਾਂ ਮੰਨੇਗਾ?

ਕਾਕਾ-ਹੱਛਾ ਭਾਈਆ ਜੀ! ਇਹ ਲੂਣ ਕਿਸ ਕੰਮ ਆਉਂਦੇ ਹਨ?

ਗਿਆਨ ਸਿੰਘ-ਪੁਦਨੇ ਦਾ ਲੂਣ ਪਾਚਕ ਹੈ, ਪੇਟ ਦੇ ਦਰਦ ਨੂੰ ਦੂਰ ਕਰਦਾ ਹੈ। ਅਤੇ ਜੋ ਗੁਣ ਪਾਲਕ ਦਾ ਹੈ, ਉਹ ਇਸ ਦੇ ਲੂਣ ਵਿਚ ਭੀ ਹੈ।

ਕਾਕਾ-ਭਾਈਆ ਜੀ! ਜੇਕਰ ਇਸੇ ਤਰ੍ਹਾਂ ਦਵਾਈਆਂ ਦਾ ਸਤ ਕੱਢ ਕੇ ਵਰਤਿਆ ਜਾਵੇ ਤਾਂ ਕਟੋਰੇ ਭਰ ਭਰ ਕੇ ਦਵਾਈ ਤਾਂ ਨਾ ਪੀਣੀ ਪਵੇ।

੭੫