ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਜਦੀ ਹੈ। ਜਦੋਂ ਘੜੇ ਉੱਤੇ ਹੱਥ ਮਾਰੀਦਾ ਹੈ ਤਾਂ ਘੜੇ ਦੇ ਅੰਦਰ ਵਾਲੀ ਪੌਣ ਨੂੰ ਸੱਟ ਵੱਜਦੀ ਹੈ ਤੇ ਉਹ ਬੋਲਦੀ ਮਲੂਮ ਹੁੰਦੀ ਹੈ। ਇਸੇ ਤਰ੍ਹਾਂ ਗੁੰਬਦ ਦੇ ਵਿੱਚੋਂ ਆਵਾਜ਼ ਆਉਂਦੀ ਹੈ।

ਚਤਰ ਸਿੰਘ-ਪਰ ਭਾਈਆ ਜੀ! ਬਾਹਰ ਖਲੀ ਥਾਂ ਵਿਚ ਬੋਲਿਆਂ ਗੂੰਜ ਕਿਉਂ ਨਹੀਂ ਉਠਦੀ?

ਗਿਆਨ ਸਿੰਘ-ਉੱਥੇ ਸਾਡੀ ਆਵਾਜ਼ ਕਈ ਪਾਸੇ ਖਿੱਲਰ ਜਾਂਦੀ ਹੈ ਤੇ ਪੁਲਾੜ ਸਾਡੀ ਆਵਾਜ਼ ਦੇ ਮੁਕਾਬਲੇ ਬਹੁਤ ਵੱਡਾ ਹੋਣ ਕਰ ਕੇ ਉਸ ਤੇ ਕੋਈ ਅਸਰ ਨਹੀਂ ਹੁੰਦਾ।

ਜੇਕਰ ਸਾਡੀ ਆਵਾਜ਼ ਤੋਪ ਦੇ ਬਰਾਬਰ ਹੁੰਦੀ ਤਾਂ ਉਹ ਮਹਾ ਅਕਾਸ ਵਿੱਚ ਭੀ ਉਜ ਉਠਦੀ। ਇਨਾਂ ਹੀ ਵਿਚਾਰਾਂ ਨਾਲ ਕੋਈ ਨਾ ਕੋਈ ਨਵੀਂ ਗੱਲ ਨਿਕਲ ਆਉਂਦੀ ਹੈ। ਜਿਸ ਆਦਮੀ ਨੇ ਟੈਲੀਫ਼ੋਨ ਦਾ ਤਰੀਕਾ ਕਢਿਆ ਹੈ ਉਹ ਕਿਸੇ ਤਾਰ ਘਰ ਵਿੱਚ ਨੌਕਰ ਸੀ। ਇਕ ਵਾਰੀ ਉਸ ਦੇ ਮੂੰਹੋਂ ਕੁਝ ਗੱਲ ਜੋ ਨਿਕਲੀ ਤਾਂ ਉਸਦੀ ਹਲਚੱਲ ਤਾਰਾਂ ਉੱਤੇ ਹੁੰਦੀ ਹੋਈ ਉਸ ਨੂੰ ਨਜ਼ਰ ਆਈ। ਇਹ ਹਾਲਤ ਦੇਖ ਕੇ ਉਸ ਨੂੰ ਤਾਰ ਉੱਤੇ ਆਵਾਜ਼ ਦੌੜਾਉਣ ਦੀ ਲਗਣ ਲੱਗ ਗਈ। ਛੇਕੜ ਕਈ ਤਜਰਬਿਆਂ ਦੇ ਬਾਦ ਉਸ

੭੭