ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਜਾਂਦਾ ਹੈ। ਉਸ ਦੀ ਅਕਲ ਤੇ ਸਿਆਣਪ ਵਧਦੀ ਹੈ ਤੇ ਹੋਰ ਹੋਰ ਗੱਲਾਂ ਮਲੂਮ ਕਰਨ ਦਾ ਸ਼ੌਕ ਜਾਗਦਾ ਹੈ। ਜੇ ਬੱਚੇ ਦੀਆਂ ਪੁੱਛਾਂ ਦੇ ਉੱਤਰ ਨਾ ਦਿੱਤੇ ਜਾਣ ਜਾਂ ਗ਼ਲਤ ਮਲਤ ਦਿੱਤੇ ਜਾਣ ਤਾਂ ਉਸ ਦੀ ਬੁੱਧੀ ਮੌਲਣੇ ਚਮਕਣੇ ਰਹਿ ਜਾਂਦੀ ਹੈ, ਤੇ ਉਹ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕੇ ਡਰੂ, ਬੇ-ਹੌਸਲਾ ਤੇ ਭਰੋਸੇ ਦਾ ਕੱਚਾ ਤੇ ਭੋਲਾ ਬਣ ਜਾਂਦਾ ਹੈ।

ਯੂਰਪ ਵਿਚ ਤੇ ਦੁਨੀਆ ਦੇ ਹੋਰ ਉੱਨਤ ਦੇਸਾਂ ਵਿਚ ਬੱਚੇ ਦੀ ਇਸ ਪੁੱਛਣ ਦੀ ਉਤਕੰਠਾ ਦਾ ਪੂਰਾ ਪੂਰਾ ਧਿਆਨ ਰਖਿਆ ਜਾਂਦਾ ਹੈ ਤੇ ਇਸ ਬਿਰਤੀ ਦਾ ਸਤਕਾਰ ਕੀਤਾ ਜਾਂਦਾ ਹੈ। ਜਿੱਥੋਂ ਤਕ ਸੰਭਵ ਹੋਵੇ, ਮਾਪੇ ਛੋਟੇ ਬੱਚਿਆਂ ਨੂੰ ਆਪਣੀ ਨਿਗਰਾਨੀ ਹੇਠ ਰਖਦੇ ਹਨ ਤੇ ਉਨ੍ਹਾਂ ਦੀਆਂ ਪੁੱਛਾਂ ਦੇ ਉੱਤਰ ਬੜੇ ਸ਼ੌਕ ਨਾਲ ਦੇਂਦੇ ਹਨ। ਮਾਪਿਆਂ ਦੀ ਅਗਵਾਈ ਲਈ ਅਜਿਹੀਆਂ ਕਈ ਪੁਸਤਕਾਂ ਛਪੀਆਂ ਹੋਈਆਂ ਹਨ, ਜਿਨ੍ਹਾਂ ਵਿਚ ਬਾਲਕਾਂ ਦੇ ਹਰੇਕ ਪ੍ਰਸ਼ਨ ਦਾ