ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਕਾ-ਮੈਂ ਇਹੋ ਸੋਚਦਾ ਹਾਂ ਕਿ ਉਸ ਵਿਚ ਹਵਾ ਕਿੱਥੋਂ ਆਈ!

ਗਿਆਨ ਸਿੰਘ-ਭਲਾ ਕੋਈ ਥਾਂ ਪੌਣ ਤੋਂ ਖ਼ਾਲੀ ਭੀ ਹੈ? ਜੇਕਰ ਮੜ੍ਹੀਆਂ ਹੋਈਆਂ ਚੀਜ਼ਾਂ ਵਿਚ ਹਵਾ ਨਾ ਹੁੰਦੀ ਤਾਂ ਉਹ ਅੰਦਰੋਂ ਖਾਲੀ ਨਾ ਰਹਿ ਸਕਦੀਆਂ। ਖਾਲੀ ਥਾਂ ਵਿੱਚ ਪੌਣ ਜ਼ਰੂਰ ਹੈ।

ਕਾਕਾ-ਹੁਣ ਸਮਝਿਆ!

ਗਿਆਨ ਸਿੰਘ-ਹੱਛਾ! ਹੋਰ ਦਸ। ਸਿਤਾਰ ਦੇ ਤਾਰ ਨੂੰ ਇਕ ਸਿਰੇ ਤੋਂ ਜੇਕਰ ਛੇੜਦੇ ਹਾਂ ਤਾਂ ਉਸ ਦੀ ਝਨਕਾਰ ਛੇਕੜਲੇ ਸਿਰੇ ਤਕ ਕਿਉਂ ਹੁੰਦੀ ਹੈ?

ਕਾਕਾ-ਲਚਕ ਅਤੇ ਮੇਲ ਦੇ ਹੋਣ ਕਰ ਕੇ।

ਗਿਆਨ ਸਿੰਘ-ਹੱਛਾ! ਜੇਕਰ ਅਸੀਂ ਦੋ ਮੜ੍ਹ ਕੁਝ ਵਿਥ ਉੱਤੇ ਬਣਾਈਏ ਅਤੇ ਉਨ੍ਹਾਂ ਦੇ ਵਿਚਕਾਰ ਇਕ ਪੰਪ ਲਗਾ ਦੇਈਏ ਤਾਂ ਇਕ ਮੜ੍ਹ ਦੀ ਆਵਾਜ਼ ਦੂਜੇ ਵਿੱਚ ਜਾ ਕੇ ਗੁਜੇਗੀ ਕਿ ਨਹੀਂ?

ਕਾਕਾ-ਆਸ ਤਾਂ ਹੈ ਜ਼ਰੂਰ ਗੂੰਜੇਗੀ।

ਗਿਆਨ ਸਿੰਘ-ਹੱਛਾ! ਦੋ ਕਸੋਰੇ ਚੁੱਕ ਲਿਆ। (ਕਾਕਾ ਜਾ ਕੇ ਲੈ ਆਇਆ) ਇਨ੍ਹਾਂ ਦੇ ਥੱਲਿਆਂ ਵਿੱਚ ਪੈਸੇ ਪੈਸੇ ਜੇਡੇ ਛੇਕ ਕਰ।

ਕਾਕਾ-(ਕਰ ਕੇ) ਕਰ ਦਿੱਤੇ ਜੀ।

ਗਿਆਨ ਸਿੰਘ-ਹੁਣ ਇਨ੍ਹਾਂ ਕਸੋਰਿਆਂ ਦੇ ਮੂੰਹ

੭੯