ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਗਜ਼ ਨਾਲ ਮੜ੍ਹ ਦੇ, ਪਰ ਛੱਕ ਖੁਲ੍ਹੇ ਰਹਿਣ ਦੇਈਂ।

ਕਾਕਾ-(ਓਵੇਂ ਕਰ ਕੇ) ਕੀਤੇ ਗਏ ਜੀ।

ਗਿਆਨ ਸਿੰਘ-ਹੁਣ ਦੋ ਢਾਈ ਸੌ ਗਜ਼ ਲੰਮਾ ਧਾਗਾ ਲੈ ਆ ਅਤੇ ਉਸ ਦੇ ਦੋਹਾਂ ਸਿਰਿਆਂ ਉੱਤੇ ਦੋ ਛੋਟੇ ਛੋਟੇ ਤੀਲੇ ਬੰਨੁ। ਉਨ੍ਹਾਂ ਤੀਲਿਆਂ ਨੂੰ ਦੋਹਾਂ ਕੁੱਜਿਆਂ ਦੇ ਕਾਗਜ਼ਾਂ ਵਿੱਚ ਚੋਭ ਕੇ ਅੰਦਰ ਕਰ ਦੇਹ।

ਕਾਕਾ-(ਓਵੇਂ ਕਰ ਕੇ) ਕੀਤੇ ਗਏ ਜੀ।

ਗਿਆਨ ਸਿੰਘ-ਹੁਣ ਦੋ ਚਾਰ ਲੜਕੇ ਸੱਦ ਲਿਆ। (ਜਾ ਕੇ ਸੱਦ ਲਿਆਇਆ) ਹੱਛਾ! ਇਕ ਕੁੱਜਾ ਲੈ ਕੇ ਤੇ ਸਿੱਧਾ ਜਾ ਕੇ ਖੜਾ ਹੋ। ਅਸੀਂ ਆਪਣੇ ਕੁੱਜੇ ਵਿੱਚ ਜੋ ਆਖਾਂਗੇ ਉਹ ਤੂੰ ਆਪਣੇ ਕੁੱਜੇ ਨੂੰ ਕੰਨ ਨਾਲ ਲਾ ਕੇ ਸੁਣ ਲਵੀਂ।

ਕਾਕੇ ਨੇ ਦੂਸਰਾ ਕੁੱਜਾ ਲਿਆ ਅਤੇ ਦੂਰ ਜਾ ਕੇ ਖੜਾ ਹੋ ਗਿਆ। ਏਧਰੋਂ ਭਾਈ ਹੁਰਾਂ ਆਪਣੇ ਕੁੱਜੇ ਨੂੰ ਮੂੰਹ ਲਾ ਕੇ ਕਿਹਾ, ‘ਕਾਕਾ! ਪਾਗਲ ਹੈਂ।’ ਕਾਕਾ ਇਹ ਸੁਣ ਕੇ ਹਸ ਪਿਆ ਅਤੇ ਆਖਣ ਲਗਾ, ‘ਮੈਨੂੰ ਪਾਗਲ ਆਖਦੇ ਹੋ?’

ਇਸੇ ਤਰ੍ਹਾਂ ਖੇਡ ਹੀ ਖੇਡ ਵਿੱਚ ਪੌਣ ਦੇ ਰਾਹ ਲਚਕ ਦਾ ਹਾਲ ਸੁਖਾਲੇ ਹੀ ਕਾਕੇ ਦੀ ਸਮਝ ਵਿੱਚ ਆ ਗਿਆ | ਥੋੜੀ ਦੇਰ ਤਕ ਬੱਚੇ ਖੇਡਦੇ ਰਹੇ।

੮੦