ਪੰਨਾ:ਚਾਚਾ ਸ਼ਾਮ ਸਿੰਘ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰਾ ਨਾ ਤੁਸਾਂ ਬਿਸ਼ੱਕ ਦੀ ਮਨੀਜਰ ਸਿੰਘ ਹੀ ਧਰ ਦੇਣਾ। ਤੁਸੀਂ ਸ਼ਾਇਦ ਅਜੇ ਕੰਵਾਰੇ ਹੋ, ਏਸੇ ਲਈ ਤੁਹਾਨੂੰ ਸਾਡੇ ਨਾਲ ਕੋਈ ਹਮਦਰਦੀ ਨਹੀਂ ਜਾਪਦੀ, ਆਪ ਤਾਂ ਮੋਇਓਂ ਸਾਹਮਣਾ, ਪਰ ਜਜਮਾਨਾਂ ਨੂੰ ਡੋਬਣਾ ਕਿਥੋਂ ਦਾ ਇਨਸਾਫ਼ ਏ, ਹੁਣ ਤਾਂ ਅੰਗਰੇਜ਼ ਵੀ ਏਸ ਹਥ ਕੰਢੇ ਨੂੰ ਬੁਰਾ ਕਹਿਣ ਲਗ ਪਏ ਹਨ, ਪਰ ਤੁਸੀਂ ਹੋ ਜੁ ਅਜੇ ਵੀ ਏਸ ਹਥਿਆਰ ਦੀ ਵਰਤੋਂ ਤੋਂ ਸੰਕੋਚ ਨਹੀਂ ਕੀਤਾ। ਨਾਲੋ ਤੁਸਾਂ ਸ਼ਾਇਦ ਏਸ ਗਲ ਨੂੰ ਵੀ ਭੁਲਾ ਰਹੇ ਹੋ ਜੁ ਹਦਾਇਤ ਨਾਮਾ ਖਾਵੰਦ ਦੀ ਦਫਾ ਤੇਰਾਂ ਅੰਕ ਐੜਾ ਵੀ ਸਾਡੇ ਰਸਤੇ ਵਿਚ ਇਕ ਵਡੀ ਭਾਰੀ ਰੁਕਾਵਟ ਹੈ, ਓਡੀਓ ਕੁ ਭਾਰੀ ਕਿ ਜਿਤਨੇ ਭਾਰੀ ਕਦੇ, ਹਿੰਦੁਸਤਾਨ ਦੀ ਆਜ਼ਾਦੀ ਦੇ ਰਾਹ ਵਿਚ ਮਿਟਸਰ ਕਾਇਦੇ ਆਜ਼ਮ ਦੀ ਪਾਕ-ਸ਼ੈਤਾਨੀ ਸਕੀਮ ਸੀ। ਖੈਰ ਜੀ ਚੁਕਦੀ ਮੁਕਦੀ ਗਲ ਇਹ ਜੁ ਅਸੀਂ ਤੁਹਾਡਾ ਐਲਾਨ ਨਹੀਂ ਛਾਪ ਸਕਦੇ ਅਤੇ ਜੇ ਤੁਹਾਨੂੰ ਅਪਣਾ ਐਲਾਨ ਵਾਪਸ ਚਾਹੀਦਾ ਹੋਵੇ ਤਾਂ ਵਪਾਰ-ਪੂਰਬਕ ਮੁੜਦੀ ਡਾਕੇ ਛੀਆਂ ਪੈਸਿਆਂ ਦੀਆਂ ਟਿਕਟਾਂ ਘਲਣ ਦੀ ਖੇਚਲ ਕਰੋ।
ਅਸਾਂ ਜਦੋਂ ਇਹ ਚਿਠੀ ਵਾਚੀ, ਸਾਨੂੰ ਤਾਂ ਇਤਨਾ ਗੁੱਸਾ ਆਇਆ,ਇਤਨਾ ਗੁੱਸਾ ਆਇਆ ਜੁ ਸਿੰਧ ਵਿਚ ਆਇਆ ਹੜ ਵੀ ਕੀ ਹੋਣਾ ਏ, ਪਰ ਸਾਨੂੰ ਸਾਡੇ ਚਾਚਾ ਸ਼ਾਮ ਸਿੰਘ ਹੋਰਾਂ ਏਸ ਸਮੇਂ ਬੜਾ ਧੀਰਜ ਦਿਤਾ, ਆਖਿਓ ਨੇ 'ਓਏ, ਇਹ ਮੜੇ ਮਨੀਜਰਾਂ ਦਾ ਕੀ, ਇਹ ਤਾਂ ਸਿਰ ਸੜੇ ਹੁੰਦੇ ਨੀ, ਸਿਰ ਸੜੇ,ਦੇ ਅਸੀਂਂ ਲੋਕ ਇਹਨਾਂ ਦੀ ਪਰਵਾਹ ਕਰਨ ਲਗ ਜਾਈਏ ਤਾਂ ਮਹੀਨਿਆਂ ਵਿਚ ਹੀ ਭਾਰਤਵਰਸ਼ ਦਿਆਂ ਪਾਗਲਖਾਨਿਆਂ ਵਿਚ ਸਾਢੇ ਗਿਆਰਾਂ ਫ਼ੀਸਦੀ ਦਾ ਹੋਰ ਵਾਧਾ ਹੋ ਜਾਏ। ਕੇਰਾਂ

੧੦੭